ਚੌਪਈ ॥
ਚੌਪਈ:
ਬੋਲਿ ਸਾਹੁ ਕੋ ਪੂਤ ਮੰਗਾਯੋ ॥
ਉਸ ਨੇ ਸ਼ਾਹ ਦੇ ਪੁੱਤਰ ਨੂੰ ਬੁਲਵਾਇਆ।
ਕਾਮ ਕੇਲ ਤਿਹ ਸੰਗ ਕਮਾਯੋ ॥
ਉਸ ਨਾਲ ਕਾਮ-ਕ੍ਰੀੜਾ ਕੀਤੀ।
ਦਿਵਸ ਭਏ ਗ੍ਰਿਹ ਦੇਤ ਪਠਾਈ ॥
ਦਿਨ ਵੇਲੇ (ਉਸ ਨੂੰ) ਘਰ ਭੇਜ ਦਿੰਦੀ।
ਰੈਨਿ ਭਏ ਪੁਨਿ ਲੇਤ ਬੁਲਾਈ ॥੪॥
ਰਾਤ ਪੈਣ ਤੇ ਫਿਰ ਬੁਲਾ ਲੈਂਦੀ ॥੪॥
ਐਸੀ ਪ੍ਰੀਤਿ ਦੁਹਨਿ ਮੈ ਭਈ ॥
ਉਨ੍ਹਾਂ ਦੋਹਾਂ ਵਿਚ ਅਜਿਹੀ ਪ੍ਰੀਤ ਹੋ ਗਈ
ਲੋਕ ਲਾਜ ਸਭ ਹੀ ਤਜਿ ਦਈ ॥
ਕਿ ਉਸ ਨੇ ਸਾਰੀ ਲੋਕ ਲਾਜ ਤਿਆਗ ਦਿੱਤੀ।
ਜਾਨੁਕ ਕਹੂੰ ਬ︀ਯਾਹ ਕਰਿ ਆਨੀ ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਆਹ ਕੇ ਲਿਆਂਦੀ ਹੋਵੇ।
ਤਿਨ ਪਰ ਨਾਰਿ ਐਸ ਪਹਿਚਾਨੀ ॥੫॥
ਉਹ ਪਰਾਈ ਇਸਤਰੀ ਇਸ ਤਰ੍ਹਾਂ ਲਗਦੀ ਸੀ ॥੫॥