ਸਵੈਯਾ

SWAYYA

ਸਵੈਯਾ:

ਬੀਰਨ ਕੀ ਮਨਿ ਸ੍ਰੀ ਗਨਰਾਇ ਮਹਾ ਬਰਬੀਰ ਫਿਰਿਓ ਗਨ ਛਉਨਾ

From the warriors came back Ganraj, Mahavir and Ganchhabi

ਵੀਰਾਂ ਦਾ ਸ਼ਿਰੋਮਣੀ ਵੀਰ ਮਨ ਰਾਇ ਗਣ, ਮਹਾਬੀਰ ਗਣ ਅਤੇ ਛੌਣਾ ਗਣ (ਯੁੱਧ-ਭੂਮੀ ਵਿਚ) ਪਰਤ ਆਏ ਹਨ।

ਲੋਹਤ ਨੈਨ ਚਲਿਓ ਸਿਸ ਹੋਤ ਕੀਓ ਗਹਿ ਜਾ ਜਮਰਾਜ ਖਿਲਉਨਾ

They returned with red eyes because they were so powerful that they had made Yama only a toy

ਤਪੇ ਹੋਏ ਲੋਹੇ ਵਰਗੀਆਂ ਲਾਲ ਅੱਖਾਂ ਵਾਲੇ (ਛੌਣਾ ਗਣ) ਨੇ ਬਾਲਕ ਹੁੰਦੇ ਹੋਇਆਂ ਵੀ ਯਮਰਾਜ ਨੂੰ ਖਿਡੌਣਾ ਸਮਝ ਕੇ ਫੜ ਲਿਆ ਸੀ।

ਆਵਤ ਭੂਪ ਬਿਲੋਕ ਕੈ ਸਤ੍ਰਨ ਆਪ ਕੀਯੋ ਮਨ ਰੰਚਕ ਭਉ ਨਾ

The king seeing the enemies coming did not become fearful even slightly

ਵੈਰੀਆਂ ਨੂੰ ਸਾਹਮਣੇ ਆਉਂਦਾ ਵੇਖ ਕੇ (ਰਾਜੇ ਨੇ) ਆਪਣੇ ਮਨ ਵਿਚ ਰਤਾ ਜਿੰਨਾ ਵੀ ਡਰ ਨਾ ਮੰਨਿਆ।

ਮਾਰਿ ਲਏ ਛਿਨ ਮੈ ਗਨ ਕੋ ਗਨ ਜੁਧ ਕੀਓ ਕਿ ਕੀਓ ਕਛੁ ਟਉਨਾ ॥੧੫੨੬॥

While killing the ganas in the battlefield he felt these ganas were not actually fighting and instead they were casting spells.1526.

ਸਾਰਿਆਂ ਗਣਾਂ ਨੂੰ (ਰਾਜੇ ਨੇ ਯੁੱਧ-ਭੂਮੀ ਵਿਚ) ਮਾਰ ਸੁਟਿਆ, (ਪਤਾ ਨਹੀਂ ਲਗਦਾ, ਰਾਜੇ ਨੇ) ਯੁੱਧ ਕੀਤਾ ਹੈ ਜਾਂ ਕੋਈ ਟੂਣਾ ਕੀਤਾ ਹੈ ॥੧੫੨੬॥