ਚੌਪਈ

CHAUPAI

ਚੌਪਈ:

ਤਬ ਅਰਿ ਲਖਿ ਕੈ ਸਰ ਸੋ ਮਾਰਿਓ

ਰਾਜੇ ਵਲ ਜਿਸ ਨੇ ਵੀ ਮਾੜੀ ਦ੍ਰਿਸ਼ਟੀ ਨਾਲ ਵੇਖਿਆ,

ਜਿਹ ਕੁਦ੍ਰਿਸਟਿ ਨ੍ਰਿਪ ਓਰਿ ਨਿਹਾਰਿਓ

Then the king killed the enemy with his arrow

ਤਦ ਹੀ (ਰਾਜੇ ਨੇ ਉਸ ਨੂੰ) ਵੈਰੀ ਸਮਝ ਕੇ ਤੀਰਾਂ ਨਾਲ ਮਾਰ ਦਿੱਤਾ।

ਪੁਨਿ ਗਨੇਸ ਕੋ ਨ੍ਰਿਪ ਲਲਕਾਰਿਓ

ਫਿਰ ਰਾਜੇ ਨੇ ਗਣੇਸ਼ ਨੂੰ ਲਲਕਾਰਿਆ,

ਤ੍ਰਸਤ ਭਯੋ ਤਜਿ ਜੁਧ ਪਧਾਰਿਓ ॥੧੫੨੭॥

The army of the ganas looked towards him with malice, the king challenged Ganesh again, who being frightened ran away from the field.1527.

(ਉਹ) ਡਰ ਕੇ ਯੁੱਧ-ਖੇਤਰ ਵਿਚੋਂ ਭਜ ਗਿਆ ॥੧੫੨੭॥

ਜਬ ਸਿਵ ਜੂ ਕਛੁ ਸੰਗਿਆ ਪਾਈ

ਜਦੋਂ ਸ਼ਿਵ ਨੂੰ ਕੁਝ ਸੁਰਤ ਪਰਤੀ

ਭਾਜਿ ਗਯੋ ਤਜ ਦਈ ਲਰਾਈ

The Shiva became somewhat conscious and he fled away from the war-arena

(ਤਾਂ ਉਹ) ਲੜਾਈ ਛਡ ਕੇ ਭਜ ਗਿਆ।

ਅਉਰ ਸਗਲ ਛਡ ਕੈ ਗਨ ਭਾਗੇ

ਹੋਰ ਸਾਰੇ ਗਣ ਵੀ ਡਰ ਕੇ ਭਜ ਗਏ।

ਐਸੋ ਕੋ ਭਟ ਆਵੈ ਆਗੇ ॥੧੫੨੮॥

Other ganas, ran away in fear, there seemed to be no warrior, who could confront the king.1528.

ਅਜਿਹਾ ਕੌਣ ਸੂਰਮਾ ਹੈ, (ਜੋ ਰਾਜੇ ਦੇ) ਅਗੇ ਆਵੇ ॥੧੫੨੮॥

ਜਬਹਿ ਕ੍ਰਿਸਨ ਸਿਵ ਭਜਤ ਨਿਹਾਰਿਓ

ਜਦੋਂ ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਭਜਦਿਆਂ ਵੇਖਿਆ

ਇਹੈ ਆਪਨੇ ਹ੍ਰਿਦੇ ਬਿਚਾਰਿਓ

When Krishna saw Shiva running away, then he reflected in his mind that he would then fight with the enemy himself

(ਤਾਂ) ਆਪਣੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰ ਕੀਤਾ,

ਅਬ ਹਉ ਆਪਨ ਇਹ ਸੰਗ ਲਰੋ

ਹੁਣ ਮੈਂ ਆਪ ਹੀ ਇਸ ਨਾਲ ਯੁੱਧ ਕਰਾਂ;

ਕੈ ਅਰਿ ਮਾਰੋ ਕੈ ਲਰਿ ਮਰੋ ॥੧੫੨੯॥

Either he would kill the enemy of die himself.1529.

ਜਾਂ (ਤਾਂ) ਵੈਰੀ ਨੂੰ ਮਾਰ ਸੁਟਾਂ ਜਾਂ (ਆਪ) ਲੜ ਮਰਾਂ ॥੧੫੨੯॥

ਤਬ ਤਿਹ ਸਉਹੇ ਹਰਿ ਜੂ ਗਯੋ

ਤਦ ਸ੍ਰੀ ਕ੍ਰਿਸ਼ਨ ਉਸ (ਰਾਜੇ) ਦੇ ਸਾਹਮਣੇ ਗਏ।

ਰਾਮ ਭਨੈ ਅਤਿ ਜੁਧ ਮਚਯੋ

Then Krishna went before the king and waged a dreadful war

(ਕਵੀ) ਰਾਮ ਕਹਿੰਦੇ ਹਨ, (ਦੋਹਾਂ ਨੇ) ਖੂਬ ਯੁੱਧ ਮਚਾਇਆ।

ਤਬ ਤਿਨੈ ਤਕਿ ਤਿਹ ਬਾਨ ਲਗਾਯੋ

ਤਦ ਰਾਜੇ ਨੇ ਤਕ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰਿਆ

ਸ︀ਯੰਦਨ ਤੇ ਹਰਿ ਭੂਮਿ ਗਿਰਾਯੋ ॥੧੫੩੦॥

Making him the target, the king shot an arrow and dismounted Krishna from his chariot.1530.

ਅਤੇ ਸ੍ਰੀ ਕ੍ਰਿਸ਼ਨ ਨੂੰ ਰਥ ਉਤੋਂ ਧਰਤੀ ਤੇ ਸੁਟ ਦਿੱਤਾ ॥੧੫੩੦॥