ਮਹਲਾ ੧ ॥

First Mehl:

ਪਹਿਲੀ ਪਾਤਿਸ਼ਾਹੀ।

ਨ ਭੀਜੈ ਰਾਗੀ ਨਾਦੀ ਬੇਦਿ ॥

He is not won over by music, songs or the Vedas.

ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕ) ਪੜ੍ਹਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ; ਨ ਭੀਜੈ = ਭਿੱਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ। ਨਾਦੀ = ਨਾਦ ਦੀ ਰਾਹੀਂ, ਨਾਦ ਵਜਾਣ ਨਾਲ। ਬੇਦਿ = ਵੇਦ ਦੀ ਰਾਹੀਂ, ਵੇਦ ਪੜ੍ਹਨ ਨਾਲ।

ਨ ਭੀਜੈ ਸੁਰਤੀ ਗਿਆਨੀ ਜੋਗਿ ॥

He is not won over by intuitive wisdom, meditation or Yoga.

ਨਾਹ ਹੀ, ਸਮਾਧੀ ਲਾਇਆਂ ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੈ। ਸੁਰਤੀ = ਸਮਾਧੀ (ਲਾਣ) ਨਾਲ। ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਨਾਲ। ਜੋਗਿ = ਜੋਗ-ਸਾਧਨ ਨਾਲ।

ਨ ਭੀਜੈ ਸੋਗੀ ਕੀਤੈ ਰੋਜਿ ॥

He is not won over by feeling sad and depressed forever.

ਨਾਹ ਹੀ ਉਹ ਤ੍ਰੁਠਦਾ ਹੈ ਨਿਤ ਸੋਗ ਕੀਤਿਆਂ (ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ); ਰੋਜਿ = ਹਰ ਰੋਜ਼, ਸਦਾ।

ਨ ਭੀਜੈ ਰੂਪੀਂ︀ ਮਾਲੀਂ︀ ਰੰਗਿ ॥

He is not won over by beauty, wealth and pleasures.

ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉਤੇ) ਖ਼ੁਸ਼ ਨਹੀਂ ਹੁੰਦਾ; ਰੰਗਿ = ਰੰਗ-ਤਮਾਸ਼ੇ ਨਾਲ।

ਨ ਭੀਜੈ ਤੀਰਥਿ ਭਵਿਐ ਨੰਗਿ ॥

He is not won over by wandering naked at sacred shrines.

ਨਾਹ ਹੀ ਉਹ ਭਿੱਜਦਾ ਹੈ ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਭਵਿਆਂ। ਤੀਰਥਿ = ਤੀਰਥ ਉਤੇ (ਨ੍ਹਾਤਿਆਂ)। ਭਵਿਐ = ਨੰਗੇ ਭੌਣ ਨਾਲ।

ਨ ਭੀਜੈ ਦਾਤੀਂ︀ ਕੀਤੈ ਪੁੰਨਿ ॥

He is not won over by giving donations in charity.

ਦਾਨ-ਪੁੰਨ ਕੀਤਿਆਂ ਭੀ ਰੱਬ ਰੀਝਦਾ ਨਹੀਂ, ਪੁੰਨਿ = ਪੁੰਨ ਕਰਨ ਨਾਲ।

ਨ ਭੀਜੈ ਬਾਹਰਿ ਬੈਠਿਆ ਸੁੰਨਿ ॥

He is not won over by living alone in the wilderness.

ਤੇ ਬਾਹਰ (ਜੰਗਲਾਂ ਵਿਚ) ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ। ਸੁੰਨਿ = ਸੁੰਨ-ਅਵਸਥਾ ਵਿਚ, ਚੁੱਪ-ਚਾਪ ਰਹਿ ਕੇ।

ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥

He is not won over by fighting and dying as a warrior in battle.

ਜੋਧੇ ਲੜਾਈ ਵਿਚ ਲੜ ਕੇ ਮਰਦੇ ਹਨ (ਇਸ ਤਰ੍ਹਾਂ ਭੀ) ਪ੍ਰਭੂ ਪ੍ਰਸੰਨ ਨਹੀਂ ਹੁੰਦਾ, ਭੇੜਿ = ਭੇੜ ਵਿਚ, ਜੰਗ ਵਿਚ। ਭਿੜਿ = ਭਿੜ ਕੇ, ਲੜ ਕੇ। ਸੂਰ = ਸੂਰਮੇ।

ਨ ਭੀਜੈ ਕੇਤੇ ਹੋਵਹਿ ਧੂੜ ॥

He is not won over by becoming the dust of the masses.

ਕਈ ਬੰਦੇ (ਸੁਆਹ ਆਦਿਕ ਮਲ ਕੇ) ਮਿੱਟੀ ਵਿਚ ਲਿੱਬੜਦੇ ਹਨ (ਇਸ ਤਰ੍ਹਾਂ ਭੀ ਉਹ) ਖ਼ੁਸ਼ ਨਹੀਂ ਹੁੰਦਾ। ਕੇਤੇ = ਕਈ ਬੰਦੇ। ਹੋਵਹਿ ਧੂੜਿ = ਮਿੱਟੀ ਵਿਚ ਲਿੱਬੜਦੇ ਹਨ।

ਲੇਖਾ ਲਿਖੀਐ ਮਨ ਕੈ ਭਾਇ ॥

The account is written of the loves of the mind.

(ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ। ਲੇਖਾ = ਹਿਸਾਬ, ਅਸਾਡੇ ਚੰਗੇ ਮੰਦੇ ਹੋਣ ਦੀ ਪਰਖ। ਲੇਖਾ ਲਿਖੀਐ = ਲੇਖਾ ਲਿਖਿਆ ਜਾਂਦਾ ਹੈ, ਸਾਡੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਹੈ। ਮਨ ਕੈ ਭਾਇ = ਮਨ ਦੀ ਭਾਵਨਾ ਅਨੁਸਾਰ, ਮਨ ਦੀ ਅਵਸਥਾ ਅਨੁਸਾਰ।

ਨਾਨਕ ਭੀਜੈ ਸਾਚੈ ਨਾਇ ॥੨॥

O Nanak, the Lord is won over only by His Name. ||2||

ਹੇ ਨਾਨਕ! ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ) ॥੨॥ ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਾਹੀਂ ॥੨॥