ਕਾਨ੍ਰਹ ਜੂ ਬਾਚ ਸਿਵ ਜੂ ਪ੍ਰਤਿ

Speech of Krishna:

ਕ੍ਰਿਸ਼ਨ ਜੀ ਨੇ ਸ਼ਿਵ ਪ੍ਰਤਿ ਕਿਹਾ:

ਸਵੈਯਾ

SWAYYA

ਸਵੈਯਾ:

ਸੋ ਕਰਿਹੋ ਅਬ ਹਉ ਸੁਨਿ ਰੁਦ੍ਰ ਜੂ ਤੋ ਸੰਗਿ ਬੈਨ ਉਚਾਰਤ ਹਉ

“O Shiva! listen, I shall do it now

ਹੇ ਰੁਦ੍ਰ ਜੀ! ਸੁਣੋ, ਜੋ ਹੁਣ ਮੈਂ ਕਹਾਂਗਾ, (ਉਹ) ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ।

ਬਾਹੈ ਕਟੀ ਤਿਹ ਭੂਲਿ ਨਿਹਾਰਿ ਅਬ ਹਉ ਹੂ ਸੁ ਕ੍ਰੋਧ ਨਿਵਾਰਤ ਹਉ

Seeing his arms cut doen and his erratic behaviour, I relinquish my anger

ਉਸ ਦੀ ਭੁਲ ਵੇਖ ਕੇ ਬਾਂਹਵਾਂ ਕਟੀਆਂ ਹਨ, ਹੁਣ ਮੈਂ (ਆਪਣਾ) ਕ੍ਰੋਧ ਨਿਵਾਰਦਾ ਹਾਂ।

ਪ੍ਰਹਲਾਦ ਕੋ ਪੌਤ੍ਰ ਕਹਾਵਤ ਹੈ ਸੁ ਇਹੈ ਜੀਅ ਮਾਹਿ ਬਿਚਾਰਤ ਹਉ

(ਇਹ ਆਪਣੇ ਆਪ ਨੂੰ) ਪ੍ਰਹਲਾਦ ਦਾ ਪੋਤਰਾ ਅਖਵਾਉਂਦਾ ਹੈ, ਸੋ ਇਹੀ ਗੱਲ ਮੈਂ ਮਨ ਵਿਚ ਵਿਚਾਰਦਾ ਹਾਂ।

ਤਾ ਤੇ ਡੰਡ ਹੀ ਦੈ ਕਰਿ ਛੋਰਿ ਦਯੋ ਇਹ ਤੇ ਨਾਹਿ ਤਾਹਿ ਸੰਘਾਰਤ ਹਉ ॥੨੨੪੦॥

“I also think that he is the son of Prahlad, therefore I release him after punishing him and do not kill him.”2240.

ਇਸੇ ਲਈ ਇਸ ਨੂੰ ਦੰਡ ਦੇ ਕੇ ਹੀ ਛੱਡ ਦਿੱਤਾ ਹੈ, ਇਸ ਕਰ ਕੇ ਇਸ ਨੂੰ ਸੰਘਾਰਦਾ ਨਹੀਂ ਹਾਂ ॥੨੨੪੦॥

ਯੌ ਬਖਸਾਇ ਕੈ ਸ︀ਯਾਮ ਜੂ ਸੋ ਤਿਹ ਭੂਪ ਕੋ ਸ︀ਯਾਮ ਕੇ ਪਾਇਨ ਡਾਰੋ

(ਸ਼ਿਵ ਨੇ) ਇਸ ਤਰ੍ਹਾਂ ਕ੍ਰਿਸ਼ਨ ਜੀ ਤੋਂ ਬਖ਼ਸ਼ਵਾ ਕੇ, ਉਸ ਰਾਜੇ ਨੂੰ ਸ੍ਰੀ ਕ੍ਰਿਸ਼ਨ ਦੇ ਪੈਰੀਂ ਪਾ ਦਿੱਤਾ।

ਭੂਲ ਕੈ ਭੂਪਤਿ ਕਾਮ ਕਰਿਯੋ ਅਬ ਹੇ ਪ੍ਰਭ ਜੂ ਤੁਮ ਕ੍ਰੋਧ ਨਿਵਾਰੋ

In this way, causing the king to accept his mistake, Shiva got him to fall at the feet of Krishna and said, “Sahasrabahu has committed a wrong act, O Lord! forsake your anger

ਹੇ ਪ੍ਰਭੂ! ਭੁਲ ਕੇ ਰਾਜੇ ਨੇ (ਇਹ) ਕੰਮ ਕੀਤਾ ਹੈ, ਹੁਣ ਤੁਸੀਂ ਆਪਣੇ ਕ੍ਰੋਧ ਨੂੰ ਦੂਰ ਕਰ ਦਿਓ।

ਪੌਤ੍ਰ ਕੋ ਬ︀ਯਾਹ ਕਰੋ ਇਹ ਕੀ ਦੁਹਿਤਾ ਸੰਗਿ ਅਉਰ ਕਛੂ ਮਨ ਮੈ ਬਿਚਾਰੋ

(ਆਪਣੇ) ਪੋਤਰੇ ਦਾ ਵਿਆਹ ਇਸ ਦੀ ਪੁੱਤਰੀ ਨਾਲ ਕਰੋ, ਹੋਰ ਮਨ ਵਿਚ ਕੁਝ ਨਾ ਵਿਚਾਰੋ।

ਯੌ ਕਰਿ ਬ︀ਯਾਹ ਸੰਗ ਊਖਹ ਲੈ ਅਨਰੁਧ ਕੋ ਸ︀ਯਾਮ ਜੂ ਧਾਮਿ ਸਿਧਾਰੋ ॥੨੨੪੧॥

“Now marry your son with his daughter without any thought and taking Usha and Aniruddh with you, go to your home.”2241.

ਹੇ ਕ੍ਰਿਸ਼ਨ ਜੀ! ਇਸ ਤਰ੍ਹਾਂ ਊਖਾ ਨਾਲ ਵਿਆਹ ਕਰ ਕੇ, ਅਨੁਰੁੱਧ ਨੂੰ ਲੈ ਕੇ ਘਰ ਜਾਓ ॥੨੨੪੧॥

ਜੋ ਸੁਨਿ ਹੈ ਗੁਨ ਸ︀ਯਾਮ ਜੂ ਕੇ ਫੁਨਿ ਅਉਰਨ ਤੇ ਅਰੁ ਆਪਨ ਗੈ ਹੈ

He, who will listen to the praises of Krishna from others and also sing himself

ਜੋ ਕ੍ਰਿਸ਼ਨ ਜੀ ਦੇ ਗੁਣ ਹੋਰਾਂ ਤੋਂ ਸੁਣਦਾ ਹੈ ਅਤੇ ਫਿਰ ਆਪ ਗਾਉਂਦਾ ਹੈ।

ਆਪਨ ਜੋ ਪੜ ਹੈ ਪੜਵਾਇ ਹੈ ਅਉਰ ਕਬਿਤਨ ਬੀਚ ਬਨੈ ਹੈ

He, who will read about his virtues, and cause others to read the same and sing in verse

ਜੋ ਆਪ ਪੜ੍ਹਦਾ ਹੈ, (ਦੂਜਿਆਂ ਨੂੰ) ਪੜ੍ਹਵਾਉਂਦਾ ਹੈ ਅਤੇ ਕਬਿੱਤਾਂ (ਕਵਿਤਾਵਾਂ) ਵਿਚ ਰਚਦਾ ਹੈ।

ਸੋਵਤ ਜਾਗਤ ਧਾਵਤ ਧਾਮ ਸੁ ਸ੍ਰੀ ਬ੍ਰਿਜ ਨਾਇਕ ਕੀ ਸੁਧਿ ਲੈ ਹੈ

ਸੌਂਦਿਆਂ, ਜਾਗਦਿਆਂ, ਘਰ ਵਿਚ ਤੁਰਦਿਆਂ ਫਿਰਦਿਆਂ ਸ੍ਰੀ ਕ੍ਰਿਸ਼ਨ ਦਾ ਸਿਮਰਨ ਕਰਦਾ ਹੈ।

ਸੋਊ ਸਦਾ ਕਬਿ ਸ︀ਯਾਮ ਭਨੈ ਫੁਨਿ ਯਾ ਭਵ ਭੀਤਰ ਫੇਰਿ ਹੈ ॥੨੨੪੨॥

He, who will remember him, while sleeping, waking and moving, he will never be born again in this ocean of Samsara.2242.

ਕਵੀ ਸ਼ਿਆਮ ਕਹਿੰਦੇ ਹਨ, ਉਹੀ ਹਮੇਸ਼ਾ ਲਈ ਫਿਰ ਇਸ ਭਵ-ਸਾਗਰ ਵਿਚ ਨਹੀਂ ਆਵੇਗਾ ॥੨੨੪੨॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਾਣਾਸੁਰ ਕੋ ਜੀਤਿ ਅਨਰੁਧ ਊਖਾ ਕੋ ਬ︀ਯਾਹ ਲਿਆਵਤ ਭਏ

End of the description of conquering Banasura and marrying Aniruddh and Usha in Krishnavatara (based on Dasham Skandh Purana) in Bachittar Natak.

ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਾਣਾਸੁਰ ਨੂੰ ਜਿਤ ਕੇ ਅਨਰੁੱਧ ਊਖਾ ਨੂੰ ਵਿਆਹ ਲਿਆਏ ਪ੍ਰਸੰਗ ਸਮਾਪਤ।