ਸਿਵ ਜੂ ਬਾਚ ਕਾਨ੍ਰਹ ਜੂ ਸੋ

Speech of Shiva addressed to Krishna:

ਸ਼ਿਵ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਪਾਇ ਪਰਿਯੋ ਸਿਵ ਜੂ ਹਰਿ ਕੇ ਕਹਿਯੋ ਮੋ ਬਿਨਤੀ ਹਰਿ ਜੂ ਸੁਨਿ ਲੀਜੈ

Shiva said, holding the feet of Krishna, “O Lord! listen to my request

ਸ਼ਿਵ ਜੀ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ ਅਤੇ ਕਹਿਣ ਲਗਿਆ, ਹੇ ਕ੍ਰਿਸ਼ਨ ਜੀ! ਮੇਰੀ ਬੇਨਤੀ ਸੁਣ ਲਵੋ।

ਸੇਵਕ ਮਾਗਤ ਹੈ ਬਰੁ ਏਕ ਵਹੈ ਅਬ ਰੀਝਿ ਦਇਆ ਨਿਧਿ ਦੀਜੈ

This servant of your is asking for a boon, kindly bestow on me the same

(ਮੈਂ ਤੁਹਾਡਾ) ਸੇਵਕ ਇਕ ਵਰ ਮੰਗਦਾ ਹਾਂ, ਹੇ ਦਇਆਨਿਧੀ! ਹੁਣ ਰੀਝ ਕੇ ਉਹ (ਵਰ) ਦੇ ਦਿਓ।

ਹੇਰਿ ਹਮੈ ਕਬਿ ਸ︀ਯਾਮ ਭਨੈ ਕਬਹੂੰ ਕਰੁਨਾ ਰਸ ਕੇ ਸੰਗਿ ਭੀਜੈ

“O Lord! looking towards me, mercifully, give your consent not to kill Sahasrabahu,

ਕਵੀ ਸ਼ਿਆਮ ਕਹਿੰਦੇ ਹਨ, ਮੈਨੂੰ ਵੇਖ ਕੇ ਕਦੇ ਤਾਂ ਕਰੁਣ ਰਸ ਨਾਲ ਭਿਜ ਜਾਓ।

ਬਾਹੈ ਕਟੀ ਸਹਸ੍ਰਾਭੁਜ ਕੀ ਤੁ ਭਲੋ ਤਿਹ ਕੋ ਅਬ ਨਾਸੁ ਕੀਜੈ ॥੨੨੩੯॥

Though his arms have been chopped.”2239.

ਸਹਸ੍ਰਬਾਹੁ ਦੀਆਂ (ਜੋ ਤੁਸੀਂ) ਬਾਂਹਵਾਂ ਕਟੀਆਂ ਹਨ, ਉਹ ਤਾਂ ਠੀਕ ਹੈ, (ਪਰ) ਹੁਣ ਉਸ ਨੂੰ ਨਸ਼ਟ ਨਾ ਕਰੋ ॥੨੨੩੯॥