ਕਬਿਯੋ ਬਾਚ

Speech of the poet:

ਕਵੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਕਾ ਭਯੋ ਜੋ ਧਰਿ ਮੂੰਡ ਜਟਾ ਸੋ ਤਪੋਧਨ ਕੋ ਜਗ ਭੇਖ ਦਿਖਾਯੋ

What then, if someone roamed wearing matted locks and adopting different guises

ਕੀ ਹੋਇਆ ਜੇ ਸਿਰ ਉਤੇ ਜਟਾਂ ਧਾਰਨ ਕਰ ਕੇ ਜਗਤ ਨੂੰ ਤਪਸਵੀਆਂ ਵਾਲਾ ਭੇਖ ਦਿਖਾਇਆ ਹੈ।

ਕਾ ਭਯੋ ਜੁ ਕੋਊ ਲੋਚਨ ਮੂੰਦਿ ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ

Closing his eyes and singing the Praises of the Lord,

ਕੀ ਹੋਇਆ ਜੇ ਦੋਹਾਂ ਅੱਖਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਹੈ।

ਅਉਰ ਕਹਾ ਜੋ ਪੈ ਆਰਤੀ ਲੈ ਕਰਿ ਧੂਪ ਜਗਾਇ ਕੈ ਸੰਖ ਬਜਾਯੋ

And performing your aarti (circumambulation) by burning the incenses and blowing the conches

ਹੋਰ, ਕੀ ਹੋਇਆ ਜੇ ਹੱਥ ਵਿਚ ਆਰਤੀ ਲੈ ਕੇ ਅਤੇ ਧੂਪ ਜਗਾ ਕੇ ਸੰਖ ਵਜਾਇਆ ਹੈ।

ਸ︀ਯਾਮ ਕਹੈ ਤੁਮ ਹੀ ਕਹੋ ਬਿਨ ਪ੍ਰੇਮ ਕਿਹੂ ਬ੍ਰਿਜ ਨਾਇਕ ਪਾਯੋ ॥੨੨੩੭॥

Buy the poet Shyam says that without love one cannot realise God, the hero of Braja.2237.

(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਾ ਦਸੋ ਕਿ ਬਿਨਾ ਪ੍ਰੇਮ ਦੇ ਕਿਸ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੨੩੭॥

ਤਿਉ ਚਤੁਰਾਨਨ ਤਿਉਹੂ ਖੜਾਨਨ ਤਿਉ ਸਹਸਾਨਨ ਹੀ ਗੁਨ ਗਾਯੋ

ਚਾਰ ਮੂੰਹਾਂ ਵਾਲਾ (ਬ੍ਰਹਮਾ) ਉਸੇ ਸਮਾਨ ਛੇ ਮੂਹਾਂ ਵਾਲਾ (ਕਾਰਤਿਕੇ) ਅਤੇ ਹਜ਼ਾਰ ਮੂੰਹਾਂ ਵਾਲਾ (ਸ਼ੇਸ਼ਨਾਗ) ਵੀ ਗੁਣ ਗਾਉਂਦਾ ਹੈ।

ਨਾਰਦ ਸਕ੍ਰ ਸਦਾ ਸਿਵ ਬ︀ਯਾਸ ਇਤੇ ਗੁਨ ਸ︀ਯਾਮ ਕੋ ਗਾਇ ਸੁਨਾਯੋ

Brahma, Kartikeya, Sheshnaga, Narada, Indra, Shiva, Vyasa etc, all are singing the praise of God

ਨਾਰਦ, ਇੰਦਰ, ਸ਼ਿਵ, ਵਿਆਸ ਆਦਿ ਇਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ ਹੈ,

ਚਾਰੋ ਬੇਦ ਭੇਦ ਲਹਿਯੋ ਜਗ ਖੋਜਤ ਹੈ ਸਭ ਪਾਰ ਪਾਯੋ

All the four Vedas, seeking Him, have not been able to comprehend His mystery

ਚੌਹਾਂ ਹੀ ਵੇਦਾਂ ਨੇ ਭੇਦ ਨਹੀਂ ਪਾਇਆ। ਸਾਰਾ ਜਗਤ ਖੋਜ ਰਿਹਾ ਹੈ, (ਪਰ) ਕਿਸੇ ਨੇ ਵੀ ਪਾਰ ਨਹੀਂ ਪਾਇਆ।

ਸ︀ਯਾਮ ਭਨੈ ਤੁਮ ਹੀ ਕਹੋ ਬਿਨ ਪ੍ਰੇਮ ਕਹੂ ਬ੍ਰਿਜਨਾਥ ਰਿਝਾਯੋ ॥੨੨੩੮॥

The poet Sham says, tell me whether without love, someone has been able to please that Lord of Braja.2238.

(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਹੀਂ ਦਸਦੇ ਕਿ ਬਿਨਾ ਪ੍ਰੇਮ ਦੇ ਕਿਸੇ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕੀਤਾ ਹੈ ॥੨੨੩੮॥