ਸਿਵ ਬਾਚ

Speech of Shiva:

ਸ਼ਿਵ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਭੂਲ ਪਰਿਯੋ ਪ੍ਰਭ ਮੈ ਘਟ ਕਾਮ ਕੀਯੋ ਤੁਮ ਸੋ ਜੁ ਪੈ ਜੁਧ ਚਹਿਯੋ

“O Lord! I have executed a very mean task in thinking of fighting with you

ਹੇ ਪ੍ਰਭੂ! ਭੁਲ ਕਰ ਕੇ ਮੈਂ (ਅਜਿਹਾ) ਘਟੀਆ ਕੰਮ ਕੀਤਾ ਹੈ ਕਿ ਤੁਹਾਡੇ ਨਾਲ ਯੁੱਧ ਕਰਨਾ ਚਾਹਿਆ ਹੈ।

ਤੋ ਕਹਾ ਭਯੋ ਜੋ ਰਿਸਿ ਆਇ ਭਿਰਿਯੋ ਤੁ ਕਹਾ ਇਹ ਠਾ ਮੇਰੋ ਮਾਨ ਰਹਿਯੋ

What! if I fought with you in my fury, but you have shattered my pride at this place

ਤਾਂ ਕੀ ਹੋਇਆ, ਜੇ (ਮੈਂ) ਕ੍ਰੋਧ ਕਰ ਕੇ (ਤੁਹਾਡੇ ਨਾਲ) ਆ ਕੇ ਲੜਿਆ ਹਾਂ, ਫਿਰ ਕੀ ਹੋਇਆ, ਇਥੇ ਮੇਰਾ ਮਾਣ ਰਿਹਾ ਹੈ।

ਤੁਮਰੇ ਗੁਨ ਗਾਵਤ ਹੀ ਸਹਸ ਫਨਿ ਅਉਰ ਚਤੁਰਾਨਨ ਹਾਰਿ ਰਹਿਯੋ

Sheshnaga and Brahma have become tired of praising you

ਤੇਰੇ ਗੁਣਾਂ ਨੂੰ ਗਾਉਣ ਵਾਲਾ ਸ਼ੇਸ਼ ਨਾਗ ਅਤੇ ਬ੍ਰਹਮਾ ਹਾਰ ਗਿਆ ਹੈ।

ਤੁਮਰੇ ਗੁਣ ਕਉਨ ਗਨੈ ਕਹ ਲਉ ਜਿਹ ਬੇਦ ਸਕੈ ਨਹਿ ਭੇਦ ਕਹਿਯੋ ॥੨੨੩੬॥

To what extent your virtues may be described? Because the Vedas could not completely describe your secret.”2236.

ਤੁਹਾਡੇ ਗੁਣ ਨੂੰ ਕੋਈ ਕਿਥੋਂ ਤਕ ਗਿਣੇ, ਜਿਸ ਦਾ ਭੇਦ ਵੇਦ ਵੀ ਨਹੀਂ ਕਹਿ ਸਕਦੇ ॥੨੨੩੬॥