ਨ੍ਰਿਪ ਬਾਚ ਬੀਰਨ ਸੋ

Speech of the king addressed to the warriors:

ਰਾਜੇ ਨੇ ਸੂਰਮਿਆਂ ਪ੍ਰਤਿ ਕਿਹਾ:

ਸਵੈਯਾ

SWAYYA

ਸਵੈਯਾ:

ਬਿਪਤ ਹੁਇ ਬਹੁ ਘਾਇਨ ਸੋ ਨ੍ਰਿਪ ਬੀਰਨ ਮੈ ਇਹ ਭਾਤਿ ਉਚਾਰਿਯੋ

ਬਹੁਤ ਘਾਓਆਂ ਨਾਲ ਦੁੱਖੀ ਹੋ ਕੇ, ਰਾਜੇ ਨੇ ਸੂਰਮਿਆਂ ਵਿਚ ਇਸ ਤਰ੍ਹਾਂ ਕਿਹਾ

ਕੋਊ ਸੂਰ ਟਿਕਿਯੋ ਮੁਹ ਅਗ੍ਰਜ ਹਉ ਜਿਹ ਕੀ ਰਿਸਿ ਓਰਿ ਪਧਾਰਿਯੋ

Getting agonised because of his wounds, the king said to his heroic soldiers, “The direction in which I went, no warrior could stand against me

ਮੈਂ ਜਿਸ ਵਲ ਵੀ ਕ੍ਰੋਧ ਕਰ ਕੇ ਗਿਆ, ਮੇਰੇ ਸਾਹਮਣੇ ਕੋਈ ਵੀ ਸੂਰਵੀਰ ਨਹੀਂ ਟਿਕਿਆ।

ਗਾਜਬੋ ਮੋ ਸੁਨਿ ਕੈ ਅਬ ਲਉ ਕਿਨਹੂ ਕਰ ਮੈ ਨਹੀ ਸਸਤ੍ਰ ਸੰਭਾਰਿਯੋ

“Listening to my thundering, no one till today, has caught hold of his weapons

ਮੇਰੀ ਗਰਜ ਨੂੰ ਸੁਣ ਕੇ ਹੁਣ ਤਕ ਵੀ ਕਿਸੇ ਨੇ (ਆਪਣੇ) ਹੱਥ ਵਿਚ ਹਥਿਆਰ ਨਹੀਂ ਸੰਭਾਲਿਆ।

ਏਤੇ ਪੈ ਮੋ ਸੰਗਿ ਆਇ ਭਿਰਿਯੋ ਸੁ ਸਹੀ ਬ੍ਰਿਜ ਨਾਇਕ ਬੀਰ ਨਿਹਾਰਿਯੋ ॥੨੨੨੯॥

Not withstanding such a position, the one who has fought with me is Krishna, the real hero.”2229.

ਇਤਨਾ ਕੁਝ ਹੁੰਦੇ ਹੋਏ ਵੀ, ਜੋ ਮੇਰੇ ਨਾਲ ਆ ਕੇ ਲੜਿਆ ਹੈ, ਉਹ ਕ੍ਰਿਸ਼ਨ ਸਚ ਮੁਚ ਹੀ ਵੀਰ ਯੋਧਾ ਹੈ ॥੨੨੨੯॥

ਸ੍ਰੀ ਜਦੁਬੀਰ ਤੇ ਜੋ ਸਹਸ੍ਰ ਭੁਜ ਭਾਜਿ ਗਯੋ ਨਹਿ ਜੁਧੁ ਮਚਾਯੋ

When Sahasrabahu fled away from Krishna, he looked at his two remaining arms

ਸ੍ਰੀ ਕ੍ਰਿਸ਼ਨ ਤੋਂ ਜੋ ਹਜ਼ਾਰ ਬਾਂਹਵਾਂ ਵਾਲਾ ਭਜ ਗਿਆ, ਉਸ ਨੇ (ਫਿਰ) ਯੁੱਧ ਨਾ ਮਚਾਇਆ।

ਦ੍ਵੈ ਭੁਜ ਦੇਖਿ ਭਈ ਅਪੁਨੀ ਅਪੁਨੇ ਚਿਤ ਮੈ ਅਤਿ ਤ੍ਰਾਸ ਬਢਾਯੋ

He became extremely fearful in his mind

ਆਪਣੀਆਂ ਦੋ ਭੁਜਾਵਾਂ ਹੋਈਆਂ ਵੇਖ ਕੇ (ਉਸ ਨੇ) ਆਪਣੇ ਚਿਤ ਵਿਚ ਬਹੁਤ ਦੁਖ ਮਹਿਸੂਸ ਕੀਤਾ।

ਸੋ ਜਗ ਮੈ ਜਸੁ ਲੇਤਿ ਭਯੋ ਜਿਨਿ ਸ੍ਰੀ ਬ੍ਰਿਜਨਾਥਹਿ ਕੋ ਗੁਨ ਗਾਯੋ

He, who has praised Krishna, he has earned approbation in the world

ਜਿਸ ਨੇ ਸ੍ਰੀ ਕ੍ਰਿਸ਼ਨ ਦੇ ਗੁਣ ਗਾਏ ਹਨ, ਉਸ ਨੇ ਜਗਤ ਵਿਚ ਯਸ਼ ਖਟਿਆ ਹੈ।

ਤਉ ਹੀ ਜਥਾਮਤਿ ਸੰਤ ਪ੍ਰਸਾਦ ਤੇ ਯੌ ਕਹਿ ਕੈ ਕਛੁ ਸ︀ਯਾਮ ਸੁਨਾਯੋ ॥੨੨੩੦॥

The poet Shyam has related the same virtues, according to his wisdom, by the grace of the saints.2230.

ਉਸੇ ਕਰ ਕੇ, ਸੰਤਾਂ ਦੀ ਮਿਹਰ ਨਾਲ (ਕਵੀ) ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਕੁਝ (ਯਸ਼) ਸੁਣਾਇਆ ਹੈ ॥੨੨੩੦॥

ਆਵਤ ਭਯੋ ਰਿਸ ਕੈ ਸਿਵ ਜੂ ਫਿਰਿ ਆਪੁਨੇ ਸੰਗ ਸਭੈ ਗਨ ਲੈ ਕੈ

ਸ਼ਿਵ ਫਿਰ ਆਪਣੇ ਨਾਲ ਸਾਰੇ ਗਣ ਲੈ ਕੇ ਕ੍ਰੋਧਵਾਨ ਹੋ ਕੇ ਆ ਗਿਆ।

ਸ੍ਰੀ ਜਦੁਬੀਰ ਕੇ ਸਾਮੁਹੇ ਬੀਰ ਕਹੈ ਕਬਿ ਸ︀ਯਾਮ ਸੁ ਕ੍ਰੁਧਿਤ ਹ੍ਵੈ ਕੈ

Getting infuriated again, Shiva reached before Krishna taking his ganas alongwith him

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਾਰੇ) ਸੂਰਮੇ ਕ੍ਰੋਧਿਤ ਹੋ ਕੇ ਆ ਗਏ।

ਬਾਨ ਕ੍ਰਿਪਾਨ ਗਦਾ ਬਰਛੀ ਗਹਿ ਆਵਤ ਭੇ ਰਿਸਿ ਨਾਦ ਬਜੈ ਕੈ

They were holding the bows, swords, maces and lances and blowing their war-horns while moving forward

ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿ ਸ਼ਸਤ੍ਰ) ਪਕੜ ਕੇ ਅਤੇ ਕ੍ਰੋਧ ਨਾਲ ਨਾਦ ਵਜਾ ਕੇ ਆ ਗਏ।

ਸੋ ਛਿਨ ਮੈ ਪ੍ਰਭ ਜੂ ਸਭ ਬੀਰ ਦਏ ਫੁਨਿ ਅੰਤ ਕੇ ਧਾਮਿ ਪਠੈ ਕੈ ॥੨੨੩੧॥

Krishna despatched them (the ganas) to the abode of Yama in an instant.2231.

ਉਨ੍ਹਾਂ ਸਾਰਿਆਂ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਛਿਣ ਭਰ ਵਿਚ ਯਮਲੋਕ ਭੇਜ ਦਿੱਤਾ ॥੨੨੩੧॥

ਏਕ ਹਨੇ ਜਦੁਰਾਇ ਗਦਾ ਗਹਿ ਏਕ ਬਲੀ ਰਿਪੁ ਸੰਬਰ ਘਾਏ

Many were killed by Krishna with his mace and many were killed by Shambar

ਇਕਨਾਂ ਨੂੰ ਸ੍ਰੀ ਕ੍ਰਿਸ਼ਨ ਨੇ ਗਦਾ ਨਾਲ ਮਾਰ ਦਿੱਤਾ ਅਤੇ ਇਕਨਾਂ ਨੂੰ ਸੰਬਰ ਦੇ ਵੈਰੀ (ਪ੍ਰਦੁਮਨ) ਨੇ ਖ਼ਤਮ ਕਰ ਦਿੱਤਾ।

ਏਕ ਭਿਰੇ ਮੁਸਲੀਧਰ ਸੋ ਸੁ ਤੇ ਜੀਵਤ ਧਾਮ ਹੂ ਜਾਨ ਪਾਏ

Those who fought with Balram, they did not return alive

ਇਕ ਬਲਰਾਮ ਨਾਲ ਲੜੇ ਅਤੇ ਫਿਰ ਘਰ ਜੀਉਂਦੇ ਨਹੀਂ ਪਰਤੇ।

ਜੋ ਫਿਰਿ ਆਇ ਭਿਰੇ ਹਰਿ ਸੋ ਚਿਤ ਮੈ ਫੁਨਿ ਕੋਪ ਕੀ ਓਪ ਬਢਾਏ

Those who came and fought again with Krishna, they were chopped into fragments and bits in such a way

ਜੋ ਫਿਰ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦੇ) ਚਿਤ ਵਿਚ ਓਜ ਨੂੰ ਵਧਾ ਦਿੱਤਾ।

ਯੌ ਫਿਰਿ ਛੇਦਤ ਭਯੋ ਤਿਨ ਕਉ ਜੋਊ ਜੰਬੁਕ ਗੀਧਨ ਹਾਥਿ ਆਏ ॥੨੨੩੨॥

, That they could not be had by the bultures and jackals.2232.

ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਫਿਰ ਇਸ ਤਰ੍ਹਾਂ ਟੋਟੇ ਟੋਟੇ ਕਰ ਦਿੱਤਾ ਕਿ ਉਹ ਗਿੱਧਾਂ ਅਤੇ ਗਿਦੜਾਂ ਦੇ ਹੱਥ ਵੀ ਨਹੀਂ ਲਗੇ ॥੨੨੩੨॥

ਐਸੇ ਨਿਹਾਰਿ ਭਯੋ ਤਹਿ ਆਹਵ ਚਿਤ ਬਿਖੈ ਅਤਿ ਕ੍ਰੋਧ ਬਢਾਯੋ

Seeing such a terrible war, Shiva in anger patted his arms, raised thundering voice

ਉਥੇ ਇਸ ਤਰ੍ਹਾਂ ਦਾ ਯੁੱਧ ਵੇਖ ਕੇ (ਬਾਣਾਸੁਰ ਨੇ) ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।

ਠੋਕਿ ਭੁਜਾ ਅਪਨੀ ਦੋਊ ਆਪ ਹੀ ਹਾਥ ਲੈ ਆਪਨੈ ਨਾਦ ਬਜਾਯੋ

The manner in which the demon Andhaksura was attacked in rage,

ਆਪਣੀਆਂ ਦੋਹਾਂ ਭੁਜਾਵਾਂ ਨੂੰ ਆਪਣੇ ਹੀ ਹੱਥਾਂ ਨਾਲ ਠੋਕ ਕੇ ਆਪ ਹੀ ਨਾਦ ਵਜਾਇਆ।

ਜਿਉ ਕੁਪ ਅੰਧਕ ਦੈਤ ਪੈ ਧਾਵਤ ਭਯੋ ਤਿਮ ਕੋਪ ਕੈ ਸ︀ਯਾਮ ਪੈ ਧਾਯੋ

ਜਿਵੇਂ ਕ੍ਰੋਧਿਤ ਹੋ ਕੇ ਅੰਧਕ ਦੈਂਤ ਉਤੇ ਹਮਲਾਵਰ ਹੋਇਆ ਸੀ, ਉਸ ਤਰ੍ਹਾਂ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ।

ਯੌ ਉਪਜੀ ਉਪਮਾ ਲਰਬੇ ਕਹੁ ਕੇਹਰਿ ਸੋ ਜਨੁ ਕੇਹਰਿ ਆਯੋ ॥੨੨੩੩॥

In the same way, he fell upon Krishna in great fury and it seemd that in order to fight with a lion, the second lion had come.2233.

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ ਸ਼ੇਰ ਨਾਲ ਲੜਨ ਲਈ ਸ਼ੇਰ ਆਇਆ ਹੋਵੇ ॥੨੨੩੩॥

ਜੁਧ ਮੰਡਿਯੋ ਅਤਿ ਹੀ ਤਬ ਹੀ ਸਿਵ ਤਾਪ ਹੁਤੋ ਇਕ ਸੋਊ ਸੰਭਾਰਿਯੋ

Waging an extremely terrible war, Shiva held his lustrous Shakti (weapon)

(ਜਦ) ਬਹੁਤ ਯੁੱਧ ਮਚ ਪਿਆ, ਤਦ ਸ਼ਿਵ ਨੇ, (ਉਸ ਕੋਲ) ਜੋ ਇਕ ਤਾਪ ਸੀ, ਉਸ ਨੂੰ ਸੰਭਾਲਿਆ (ਅਰਥਾਤ ਪ੍ਰੇਰਿਤ ਕੀਤਾ)।

ਸ︀ਯਾਮ ਜੁ ਭੇਦ ਸਭੈ ਲਹਿ ਕੈ ਜੁਰ ਸੀਤ ਸੁ ਤਾਹੀ ਕੀ ਓਰਿ ਪਚਾਰਿਯੋ

Understanding this mystery, Krishna discharged his snow-showering shaft towards Shiva,

ਸ੍ਰੀ ਕ੍ਰਿਸ਼ਨ ਨੇ ਸਾਰੇ ਭੇਦ ਨੂੰ ਸਮਝ ਕੇ 'ਸੀਤ ਜ੍ਵਰ' (ਕਾਂਬੇ ਵਾਲੇ ਤਾਪ) ਨੂੰ ਉਸ ਵਲ ਭੇਜਿਆ।

ਦੇਖਤ ਹੀ ਜੁਰ ਸੀਤ ਕਉ ਸੋ ਜੁਰ ਭਾਜਿ ਗਯੋ ਰਤੀ ਕੁ ਸੰਭਾਰਿਯੋ

Seeing which that Shakti became powerless

'ਸੀਤ ਜ੍ਵਰ' ਨੂੰ ਵੇਖ ਕੇ 'ਤਾਪ' ਭਜ ਗਿਆ, ਜ਼ਰਾ ਵੀ ਨਾ ਸੰਭਲ ਸਕਿਆ।

ਯੌ ਉਪਮਾ ਉਪਜੀ ਜੀਅ ਮੈ ਬਦਰਾ ਬਹਿਯੋ ਜਾਤ ਬਿਯਾਰ ਕੋ ਮਾਰਿਯੋ ॥੨੨੩੪॥

It seemed that the cloud was flying away by the blow of wind.2234.

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, (ਮਾਨੋ) ਪੌਣ ਦਾ ਮਾਰਿਆ ਹੋਇਆ ਬਦਲ ਉਡਿਆ ਜਾਂਦਾ ਹੋਵੇ ॥੨੨੩੪॥

ਗਰਬ ਜਿਤੋ ਸਿਵ ਬੀਚ ਹੁਤੋ ਸਭ ਹੀ ਹਰਿ ਕ੍ਰੁਧ ਕੈ ਜੁਧੁ ਮਿਟਾਯੋ

All the pride of Shiva was shattered in the war-arena

ਸ਼ਿਵ (ਦੇ ਮਨ) ਵਿਚ ਜਿਤਨਾ ਵੀ ਹੰਕਾਰ ਸੀ, (ਉਹ) ਸਾਰਾ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਯੁੱਧ ਕਰ ਕੇ ਨਸ਼ਟ ਕਰ ਦਿੱਤਾ।

ਜੋ ਤਿਨ ਤੀਰਨ ਬ੍ਰਿਸਟ ਕਰੀ ਤਿਹ ਤੇ ਸਰ ਏਕ ਨੇ ਭੇਟਨ ਪਾਯੋ

The shower of arrows discharged by Shiva could not strike even one arrow to Krishna

ਉਸ ਨੇ ਜੋ ਤੀਰਾਂ ਦੀ ਝੜੀ ਲਾਈ ਸੀ, ਉਸ ਵਿਚੋਂ ਇਕ ਵੀ (ਤੀਰ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ) ਛੋਹ ਨਾ ਸਕਿਆ।

ਅਉਰ ਜਿਤੇ ਗਨ ਸੰਗ ਹੁਤੇ ਸਭ ਕੋ ਹਰਿ ਘਾਇ ਘਨੇ ਸੰਗਿ ਘਾਯੋ

All the ganas with Shiva were wounded by Krishna

ਹੋਰ ਵੀ (ਸ਼ਿਵ ਦੇ) ਨਾਲ ਜਿਤਨੇ ਗਣ ਸਨ, (ਉਨ੍ਹਾਂ) ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ (ਤੀਰਾਂ ਦੇ) ਘਾਓਆਂ ਨਾਲ ਘਾਇਲ ਕਰ ਦਿੱਤਾ।

ਐਸੋ ਨਿਹਾਰ ਕੈ ਪਉਰਖ ਸ︀ਯਾਮ ਗਨਪਤਿ ਪਾਇਨ ਸੋ ਲਪਟਾਯੋ ॥੨੨੩੫॥

In this way, seeing the power of Krishna, Shiva, the Lord of ganas fell at the feet of Krishna.2235.

ਸ੍ਰੀ ਕ੍ਰਿਸ਼ਨ ਦੀ ਇਸ ਤਰ੍ਹਾਂ ਦੀ ਬਹਾਦਰੀ ਵੇਖ ਕੇ ਸ਼ਿਵ (ਉਨ੍ਹਾਂ ਦੇ) ਪੈਰਾਂ ਨਾਲ ਲਿਪਟ ਗਿਆ ॥੨੨੩੫॥