ਰਾਨੀ ਬਾਚ ॥
ਰਾਣੀ ਨੇ ਕਿਹਾ:
ਮੈ ਸੇਵਾ ਤੁਮਰੀ ਪ੍ਰਭੁ ਕਰਿਹੋ ॥
ਹੇ ਪ੍ਰਭੂ! ਮੈਂ ਤੁਹਾਡੀ ਸੇਵਾ ਕਰਾਂਗੀ।
ਏਕ ਪਾਇ ਠਾਢੀ ਜਲ ਭਰਿਹੋ ॥
ਇਕ ਪੈਰ ਉਤੇ ਖੜੋ ਕੇ (ਤੁਹਾਡੇ ਲਈ) ਪਾਣੀ ਭਰਾਂਗੀ।
ਮੂੰਦਿਨ ਦ੍ਵਾਰਨ ਕੋ ਕ︀ਯੋਨ ਲੀਜੈ ॥
ਪਰ ਦਰਵਾਜ਼ੇ ਨੂੰ ਕਿਉਂ ਬੰਦ ਕਰਦੇ ਹੋ।
ਹਮ ਪਰ ਨਾਥ ਅਨੁਗ੍ਰਹੁ ਕੀਜੈ ॥੨੭॥
ਹੇ ਨਾਥ! ਸਾਡੇ ਉਤੇ ਕ੍ਰਿਪਾ ਕਰੋ ॥੨੭॥
ਪੁਨਿ ਰਾਜੈ ਯੌ ਬਚਨ ਉਚਾਰੋ ॥
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,
ਕ੍ਰਿਪਾ ਕਰਹੁ ਮੈ ਦਾਸ ਤਿਹਾਰੋ ॥
ਹੇ ਨਾਥ! ਕ੍ਰਿਪਾ ਕਰੋ, ਮੈਂ ਤੁਹਾਡਾ ਦਾਸ ਹਾਂ।
ਯਹ ਰਾਨੀ ਸੇਵਾ ਕਹ ਲੀਜੈ ॥
(ਮੇਰੀ) ਇਹ ਰਾਣੀ ਸੇਵਾ ਲਈ ਪ੍ਰਵਾਨ ਕਰੋ।
ਮੋ ਪਰ ਨਾਥ ਅਨੁਗ੍ਰਹੁ ਕੀਜੈ ॥੨੮॥
ਮੇਰੇ ਉਤੇ ਮਿਹਰ ਦੀ ਦ੍ਰਿਸ਼ਟੀ ਕਰੋ ॥੨੮॥