ਦੋਹਰਾ ॥
ਦੋਹਰਾ:
ਸੇਵਾ ਕਹ ਰਾਨੀ ਦਈ ਯੌ ਰਾਜੈ ਸੁਖ ਪਾਇ ॥
ਰਾਜੇ ਨੇ ਸੁਖ ਪੂਰਵਕ ਰਾਣੀ ਸੇਵਾ ਲਈ ਦੇ ਦਿੱਤੀ।
ਦ੍ਵਾਰਨ ਮੂੰਦਿਨ ਨ ਦਯੋ ਰਹਿਯੋ ਚਰਨ ਲਪਟਾਇ ॥੨੯॥
ਦਰਵਾਜ਼ੇ ਨੂੰ ਬੰਦ ਨਾ ਹੋਣ ਦਿੱਤਾ ਅਤੇ ਚਰਨਾਂ ਨਾਲ ਲਿਪਟ ਗਿਆ ॥੨੯॥
ਮੂੜ ਰਾਵ ਪ੍ਰਫੁਲਿਤ ਭਯੋ ਸਕਿਯੋ ਨ ਛਲ ਕਛੁ ਪਾਇ ॥
ਮੂਰਖ ਰਾਜਾ ਖ਼ੁਸ਼ ਹੋ ਗਿਆ ਪਰ ਛਲ ਨੂੰ ਕੁਝ ਨਾ ਸਮਝ ਸਕਿਆ।
ਸੇਵਾ ਕੋ ਰਾਨੀ ਦਈ ਤਾਹਿ ਸਿਧ ਠਹਰਾਇ ॥੩੦॥
ਉਸ ਨੂੰ ਸਿੱਧ (ਜੋਗੀ) ਸਮਝ ਕੇ ਸੇਵਾ ਲਈ ਰਾਣੀ ਦੇ ਦਿੱਤੀ ॥੩੦॥
ਰਾਜ ਮਾਰਿ ਰਾਜਾ ਛਲਿਯੋ ਰਤਿ ਜੋਗੀ ਸੋ ਕੀਨ ॥
ਰਾਜੇ (ਭੂਧਰ ਸਿੰਘ) ਨੂੰ ਮਾਰ ਕੇ ਰਾਜੇ (ਬਿਭ੍ਰਮ ਦੇਵ) ਨੂੰ ਛਲਿਆ ਅਤੇ ਜੋਗੀ ਨਾਲ ਰਤੀ-ਕ੍ਰੀੜਾ ਕੀਤੀ।
ਅਤਭੁਤ ਚਰਿਤ੍ਰ ਤ੍ਰਿਯਾਨ ਕੌ ਸਕਤ ਨ ਕੋਊ ਚੀਨ ॥੩੧॥
ਇਸਤਰੀਆਂ ਦੇ ਅਜੀਬ ਚਰਿਤ੍ਰ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ ॥੩੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੩॥੨੯੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੩॥੨੯੦੩॥ ਚਲਦਾ॥