ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਕੜਛੀਆ ਫਿਰੰਨੑਿ ਸੁਆਉ ਨ ਜਾਣਨੑਿ ਸੁਞੀਆ ॥
The ladles cruise through the food, but they do not know the taste of it.
ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ, ਫਿਰੰਨ੍ਹ੍ਹਿ, ਦਿਸੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਸੁਆਉ = ਸੁਆਦ। ਸੁਞੀਆ = ਖ਼ਾਲੀ।
ਸੇਈ ਮੁਖ ਦਿਸੰਨੑਿ ਨਾਨਕ ਰਤੇ ਪ੍ਰੇਮ ਰਸਿ ॥੧॥
I long to see the faces of those, O Nanak, who are imbued with the essence of the Lord's Love. ||1||
ਹੇ ਨਾਨਕ! (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ) ॥੧॥ ਸੇਈ = ਉਹੀ। ਦਿਸੰਨ੍ਹ੍ਹਿ = ਦਿੱਸਦੇ ਹਨ। ਸੇਈ ਮੁਖ ਦਿਸੰਨ੍ਹ੍ਹਿ = ਉਹੀ ਮੂੰਹ ਸੋਹਣੇ ਦਿੱਸਦੇ ਹਨ, ਉਹੀ ਮੂੰਹ ਸੋਹਣੇ ਜਾਣੋ। ਪ੍ਰੇਮ ਰਸਿ = ਪ੍ਰਭੂ ਦੇ ਪਿਆਰ ਦੇ ਰਸ ਵਿਚ ॥੧॥