ਪਉੜੀ

Pauree:

ਪਉੜੀ।

ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ

The works which You have done, O Lord, could only have been performed by You.

(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ। ਗੋਚਰੇ = ਪਹੁੰਚ ਵਿਚ, ਅਧੀਨ।

ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ

That alone happens in the world, which You, O Master, have done.

ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ। ਜਗਿ = ਜਗਤ ਵਿਚ। ਜਿ = ਜੋ। ਕੀਆ = ਕਰ ਦਿੱਤਾ, ਹੁਕਮ ਦੇ ਦਿੱਤਾ। ਧੁਰੇ = ਧੁਰ ਤੋਂ।

ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ

I am wonderstruck beholding the wonder of Your Almighty Creative Power.

ਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ। ਬਿਸਮੁ = ਹੈਰਾਨ, ਅਸਚਰਜ। ਦੇਖਿ = ਵੇਖ ਕੇ।

ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ

I seek Your Sanctuary - I am Your slave; if it is Your Will, I shall be emancipated.

(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ! ਗਤਿ = ਹਾਲਤ, ਉੱਚੀ ਆਤਮਕ ਅਵਸਥਾ, ਮੁਕਤੀ।

ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ

The treasure is in Your Hands; according to Your Will, You bestow it.

(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ। ਹਥਿ = ਹੱਥ ਵਿਚ। ਨਿਧਾਨੁ = (ਨਾਮ ਦਾ) ਖ਼ਜ਼ਾਨਾ। ਦੇਹਿ = ਤੂੰ ਦੇਂਦਾ ਹੈਂ।

ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ

One, upon whom You have bestowed Your Mercy, is blessed with the Lord's Name.

ਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ। ਹੋਇ = ਹੋ ਕੇ। ਸੇਇ = ਸੇਈ, ਉਹੀ ਮਨੁੱਖ।

ਅਗਮ ਅਗੋਚਰ ਬੇਅੰਤ ਅੰਤੁ ਪਾਈਐ

You are unapproachable, unfathomable and infinite; Your limits cannot be found.

ਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।

ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥

One, unto whom You have been compassionate, meditates on the Naam, the Name of the Lord. ||11||

ਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥ ਹੋਹਿ = ਤੂੰ ਹੁੰਦਾ ਹੈਂ ॥੧੧॥