ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ

The earth is in the water, and the fire is contained in the wood.

(ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ, ਪਾਣੀਐ = ਪਾਣੀ ਵਿਚ। ਈਧਣੁ = ਬਾਲਣ, ਲੱਕੜ। ਭਾਹਿ = ਅੱਗ।

ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥

O Nanak, yearn for that Lord, who is the Support of all. ||2||

ਹੇ ਨਾਨਕ! (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ॥੨॥ ਆਹਿ = ਹੈ। ਆਢਲਿ = ਆਸਰੇ ਵਿਚ। ਹਭੁ ਕੋ = ਹਰੇਕ ਜੀਵ ॥੨॥