ਸਲੋਕੁ ਮਃ ੫ ॥

Salok, Fifth Mehl:

ਸਲੋਕ ਪੰਜਵੀਂ ਪਾਤਿਸ਼ਾਹੀ।

ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥

The pincers of separation are so painful to endure.

(ਪ੍ਰਭੂ ਦੇ ਚਰਨਾਂ ਨਾਲੋਂ) ਵਿਛੋੜੇ (ਦੇ ਦੁੱਖ) ਜੰਬੂਰ (ਦੇ ਤਸੀਹਾਂ) ਵਾਂਗ ਔਖੇ ਹਨ, ਸਹਾਰੇ ਨਹੀਂ ਜਾ ਸਕਦੇ, ਵਿਛੋਹੇ = ਵਿਛੋੜੇ (ਦੇ ਦੁੱਖ)। ਜੰਬੂਰ = ਚਿਮਟੇ ਵਰਗਾ ਇਕ ਹਥਿਆਰ ਜਿਸ ਨਾਲ ਆਪਣੇ ਵੱਸ ਪਏ ਵੈਰੀਆਂ ਨੂੰ ਲੋਕ ਤਸੀਹੇ ਦਿਆ ਕਰਦੇ ਸਨ, ਜੰਬੂਰ ਨਾਲ ਬੋਟੀ ਬੋਟੀ ਕਰ ਕੇ ਪਿੰਡੇ ਦਾ ਮਾਸ ਤੋੜਿਆ ਜਾਂਦਾ ਸੀ। ਖਵੇ ਨ ਵੰਞਨਿ = ਸਹਾਰੇ ਨਹੀਂ ਜਾ ਸਕਦੇ। ਗਾਖੜੇ = ਔਖੇ।

ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥

If only the Master would come to meet me! O Nanak, I would then obtain all the true comforts. ||1||

ਹੇ ਨਾਨਕ! ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁਖ ਹੀ ਸੁਖ ਹੋ ਜਾਂਦੇ ਹਨ ॥੧॥ ਸੰਬੂਹ = ਸਾਰੇ ॥੧॥