ਸਵੈਯਾ

SWAYYA

ਸਵੈਯਾ:

ਕਿਉ ਜੜ ਜੁਧ ਕਰੈ ਹਰਿ ਸਿਉ ਮਧੁ ਕੀਟਭ ਸੇ ਜਿਹ ਸਤ੍ਰੁ ਖਪਾਏ

“O fool! He, who killed the demons Madhu and Kaitabh

ਹੇ ਮੂਰਖ! ਸ੍ਰੀ ਕ੍ਰਿਸ਼ਨ ਨਾਲ ਕਿਉਂ ਯੁੱਧ ਕਰਦਾ ਹੈਂ, ਜਿਸ ਨੇ ਮਧੁ ਅਤੇ ਕੈਟਭ ਵਰਗੇ ਵੈਰੀ ਨਸ਼ਟ ਕਰ ਦਿੱਤੇ ਹਨ।

ਰਾਵਨ ਸੇ ਹਰਿਨਾਖਸ ਸੇ ਹਰਿਨਾਛ ਹੂ ਸੇ ਜਗਿ ਜਾਨਿ ਪਾਏ

He, who finished Ravana, Hirannyakashipu,

ਰਾਵਣ ਵਰਗੇ, ਹਰਨਾਖਸ ਜਿਹੇ, ਹਰਨਾਛ ਵਰਗੇ ਜਗਤ ਵਿਚ ਉਸ ਨੂੰ ਸਮਝ ਨਹੀਂ ਸਕੇ ਹਨ।

ਕੰਸਹਿ ਸੇ ਅਰੁ ਸੰਧਿ ਜਰਾ ਸੰਗ ਦੇਸਨ ਦੇਸਨ ਕੇ ਨ੍ਰਿਪ ਆਏ

He killed Kansa, Jarasandh and the kings of various countries, why are you fighting with Him?

ਕੰਸ ਅਤੇ ਜਰਾਸੰਧ ਵਰਗਿਆਂ ਨਾਲ ਦੇਸ਼ਾਂ ਦੇਸ਼ਾਂਤਰਾਂ ਤੋਂ ਰਾਜੇ ਆਏ ਸਨ।

ਤੈ ਰੇ ਕਹਾ ਅਰੇ ਸੋ ਛਿਨ ਮੈ ਇਹ ਸ︀ਯਾਮ ਭਨੈ ਜਮਲੋਕ ਪਠਾਏ ॥੨੩੭੬॥

You are nothing, He was despatched very great enemies to the abode of Yama.2376.

(ਕਵੀ) ਸ਼ਿਆਮ ਕਹਿੰਦੇ ਹਨ, ਹੇ ਮੂਰਖ! ਤੂੰ ਕੀ ਅੜੇਂਗਾ, ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਛਿਣ ਭਰ ਵਿਚ ਯਮਲੋਕ ਪਹੁੰਚਾ ਦਿੱਤਾ ਸੀ ॥੨੩੭੬॥

ਸ੍ਰੀ ਬਿਜਨਾਥ ਤਬੈ ਤਿਹ ਸੋ ਕਬਿ ਸ︀ਯਾਮ ਕਹੈ ਇਹ ਭਾਤਿ ਉਚਾਰਿਯੋ

Then Krishna said this to him, “I killed Bakasura and Aghasura

ਕਵੀ ਸ਼ਿਆਮ ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਇਸ ਤਰ੍ਹਾਂ ਕਿਹਾ,

ਮੈ ਬਕ ਬੀਰ ਅਘਾਸੁਰ ਮਾਰਿ ਸੁ ਕੇਸਨਿ ਤੇ ਗਹਿ ਕੰਸ ਪਛਾਰਿਯੋ

I knocked down Kansa by catching him from his hair

ਮੈਂ ਬਕਾਸੁਰ ਅਤੇ ਅਘਾਸੁਰ ਨੂੰ ਮਾਰ ਦਿੱਤਾ ਹੈ ਅਤੇ ਕੇਸਾਂ ਤੋਂ ਪਕੜ ਕੇ ਕੰਸ ਨੂੰ ਪਛਾੜ ਸੁਟਿਆ ਹੈ।

ਤੇਈ ਛੂਹਨ ਸੰਧਿ ਜਰਾ ਹੂ ਕੀ ਮੈ ਸੁਨਿ ਸੈਨ ਸੁਧਾਰਿ ਬਿਦਾਰਿਯੋ

“I destroyed Jarasandh alongwith his twenty-three extralarge military units

ਸੁਣ, ਜਰਾਸੰਧ ਦੀ ਤੇਈ ਅਛੋਹਣੀ ਸੈਨਾ ਨੂੰ ਮੈਂ ਚੰਗੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।

ਤੈ ਹਮਰੇ ਬਲ ਅਗ੍ਰਜ ਸ︀ਯਾਮ ਕਹਿਯੋ ਘਨ ਸ︀ਯਾਮ ਤੇ ਕਉਨ ਬਿਚਾਰਿਯੋ ॥੨੩੭੭॥

Now you may tell me, whom do you think stronger than me?”2377.

ਸ੍ਰੀ ਕਿਸ਼ਨ ਨੇ ਕਿਹਾ, ਤੂੰ ਸਾਡੇ ਬਲ ਸਾਹਮਣੇ (ਅਰਥਾਤ ਬਰਾਬਰ) ਕਿਸ ਨੂੰ ਸਮਝਿਆ ਹੈ ॥੨੩੭੭॥

ਮੋਹਿ ਡਰਾਵਤ ਹੈ ਕਹਿ ਯੌ ਮੁਹਿ ਕੰਸ ਕੋ ਬੀਰ ਬਕੀ ਬਕ ਮਾਰਿਯੋ

ਉੱਤਰ ਵਿਚ ਉਸ ਨੇ ਕਿਹਾ, ਇਸ ਤਰ੍ਹਾਂ ਕਹਿ ਕੇ ਮੈਨੂੰ ਡਰਾਉਂਦਾ ਹੈ ਕਿ ਕੰਸ ਦੇ ਸ਼ੂਰਵੀਰਾਂ 'ਬਕੀ' ਅਤੇ 'ਬਕ' ਨੂੰ ਮਾਰ ਦਿੱਤਾ ਹੈ,

ਸੰਧਿ ਜਰਾ ਹੂ ਕੀ ਸੈਨ ਸਭੈ ਮੋਹਿ ਭਾਖਤ ਹੋ ਛਿਨ ਮਾਹਿ ਸੰਘਾਰਿਯੋ

Then he replied, “You are frightening me by saying this that you have killed in an instant Kansa, Bakasura and Jarasandh, the armies of Jarasandh etc.

(ਫਿਰ) ਮੈਨੂੰ ਕਹਿੰਦਾ ਹੈਂ ਕਿ ਜਰਾਸੰਧ ਦੀ ਸਾਰੀ ਸੈਨਾ ਨੂੰ ਛਿਣ ਭਰ ਵਿਚ ਨਸ਼ਟ ਕਰ ਦਿੱਤਾ ਹੈ।

ਮੋ ਕਉ ਕਹੈ ਬਲੁ ਤੇਰੋ ਅਰੇ ਮੇਰੇ ਪਉਰਖ ਅਗ੍ਰਜ ਕਉਨ ਬਿਚਾਰਿਯੋ

“You are asking me that who is more powerful than yourself? This is not the tradition of warriors

ਓਇ (ਕ੍ਰਿਸ਼ਨ! ਤੂੰ) ਮੈਨੂੰ ਕਹਿੰਦਾ ਹੈਂ ਕਿ ਮੇਰੇ ਬਲ ਦੇ ਅਗੇ ਕੌਣ ਵਿਚਾਰਿਆ ਜਾ ਸਕਦਾ ਹੈ।

ਸੂਰਨ ਕੀ ਇਹ ਰੀਤਿ ਨਹੀ ਹਰਿ ਛਤ੍ਰੀ ਹੈ ਤੂ ਕਿ ਭਯੋ ਭਠਿਆਰਿਯੋ ॥੨੩੭੮॥

And O Krishna! are you a Kshatriya or a grain-parcher?2378.

ਹੇ ਕ੍ਰਿਸ਼ਨ! ਤੂੰ ਛਤ੍ਰੀ ਹੈਂ ਕਿ ਭਠਿਆਰਾ (ਕਿਉਂਕਿ) ਸੂਰਮਿਆਂ ਦੀ ਇਹ ਰੀਤ ਨਹੀਂ (ਕਿ ਆਪਣੀ ਸਿਫ਼ਤ ਆਪ ਕਰਨ) ॥੨੩੭੮॥

ਆਪਨੇ ਕੋਪ ਕੀ ਪਾਵਕ ਮੈ ਬਲ ਤੇਰੋ ਸਬੈ ਸਮ ਫੂਸ ਜਰੈ ਹੋ

“I shall burn your anger like the blade of grass in the fire of my rage

ਮੈਂ ਆਪਣੇ ਕ੍ਰੋਧ ਦੀ ਅਗਨੀ ਵਿਚ ਤੇਰੇ ਸਾਰੇ ਬਲ ਨੂੰ ਫੂਸ ਵਾਂਗ ਸਾੜ ਦਿਆਂਗਾ।

ਸ੍ਰਉਨ ਜਿਤੋ ਤੁਹ ਅੰਗਨ ਮੈ ਸੁ ਸਭੈ ਸਮ ਨੀਰਹ ਕੀ ਆਵਟੈ ਹੋ

Whatever blood is in you body, I shall destroy it my boiling like water

ਤੇਰੇ ਅੰਗਾਂ ਵਿਚ ਜਿਤਨਾ ਵੀ ਲਹੂ ਹੈ; ਉਸ ਨੂੰ ਪਾਣੀ ਵਾਂਗ ਉਬਾਲ ਦਿਆਂਗਾ।

ਦੇਗਚਾ ਆਪਨੇ ਪਉਰਖ ਕੋ ਰਨ ਮੈ ਜਬ ਹੀ ਕਬਿ ਸ︀ਯਾਮ ਚੜੈ ਹੋ

ਕਵੀ ਸ਼ਿਆਮ ਕਹਿੰਦੇ ਹਨ ਕਿ ਜਦੋਂ ਮੈਂ ਆਪਣੀ ਸ਼ੂਰਵੀਰਤਾ ਦਾ ਦੇਗਚਾ ਰਣ-ਭੂਮੀ ਵਿਚ ਚੜ੍ਹਾਵਾਂਗਾ,

ਤਉ ਤੇਰੋ ਅੰਗ ਕੋ ਮਾਸੁ ਸਬੈ ਤਿਹ ਭੀਤਰ ਡਾਰ ਕੈ ਆਛੈ ਪਕੈ ਹੋ ॥੨੩੭੯॥

“When I shall place the vessel of my power on the fire of my rage, then the flesh of your limbs will be cooked nicely without any care.”2379.

ਤਦੋਂ ਤੇਰੇ ਸ਼ਰੀਰ ਦੇ ਸਾਰੇ ਮਾਸ ਨੂੰ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਵਾਂਗਾ ॥੨੩੭੯॥

ਐਸੇ ਬਿਬਾਦ ਕੈ ਆਹਵ ਮੈ ਦੋਊ ਕ੍ਰੋਧ ਭਰੇ ਅਤਿ ਜੁਧੁ ਮਚਾਯੋ

In this way, disputing, both engaged themselves in dreadful fighting in the battlefield

ਇਸ ਤਰ੍ਹਾਂ ਦਾ ਵਿਵਾਦ ਕਰ ਕੇ ਦੋਹਾਂ ਨੇ ਰਣ-ਭੂਮੀ ਵਿਚ ਕ੍ਰੋਧ ਨਾਲ ਭਰ ਕੇ ਯੁੱਧ ਮਚਾਇਆ ਹੈ।

ਬਾਨਨ ਸਿਉ ਦਿਵ ਅਉਰ ਦਿਵਾਕਰਿ ਧੂਰਿ ਉਠੀ ਰਥ ਪਹੀਯਨ ਛਾਯੋ

The dust arose with the discharge of arrow, which covered all the chariots etc. in order to see the pageant of war.

ਬਾਣਾਂ ਨਾਲ ਸੂਰਜ (ਢਕ ਗਿਆ ਹੈ) ਅਤੇ ਰਥਾਂ ਦੇ ਪਹੀਆਂ ਨਾਲ ਉਠੀ ਧੂੜ ਆਕਾਸ਼ ਵਿਚ ਛਾ ਗਈ ਹੈ।

ਕਉਤੁਕ ਦੇਖਨ ਕਉ ਸਸਿ ਸੂਰਜ ਆਏ ਹੁਤੇ ਤਿਨ ਮੰਗਲ ਗਾਯੋ

Surya and Chandra and other gods reached singing songs of praise

ਇਸ ਕੌਤਕ ਨੂੰ ਵੇਖਣ ਲਈ ਸੂਰਜ ਅਤੇ ਚੰਦ੍ਰਮਾ ਆਏ ਹੋਏ ਹਨ ਅਤੇ ਉਨ੍ਹਾਂ ਨੇ ਮੰਗਲਮਈ ਗੀਤ ਗਾਏ ਹਨ।

ਅੰਤ ਸ︀ਯਾਮ ਤੇ ਜੀਤ ਸਕਿਯੋ ਸੋਊ ਅੰਤਹਿ ਕੇ ਫੁਨਿ ਧਾਮਿ ਸਿਧਾਯੋ ॥੨੩੮੦॥

The enemy ultimately could not gain victory over Krishna and reached the abode of Yama.2380.

ਅੰਤ ਵਿਚ ਸ੍ਰੀ ਕ੍ਰਿਸ਼ਨ ਤੋਂ ਉਹ ਜਿਤ ਨਾ ਸਕਿਆ ਅਤੇ ਫਿਰ ਯਮਲੋਕ ਨੂੰ ਚਲਾ ਗਿਆ ॥੨੩੮੦॥

ਸ੍ਰੀ ਬ੍ਰਿਜਨਾਥ ਹਨਿਯੋ ਅਰਿ ਕੋ ਕਬਿ ਸ︀ਯਾਮ ਕਹੈ ਕਰਿ ਗਾਢ ਅਯੋਧਨ

In that dreadful fighting, Krishna killed the enemy

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਬਹੁਤ ਤਕੜਾ ਯੁੱਧ ਕਰ ਕੇ ਵੈਰੀ ਨੂੰ ਮਾਰ ਦਿੱਤਾ।

ਹ੍ਵੈ ਕੈ ਕੁਰੂਪ ਪਰਿਯੋ ਧਰਿ ਜੁਧ ਕੀ ਤਉਨ ਸਮੈ ਬਯਦੂਰਥ ਕੋ ਤਨ

The body of the demon Vidurath god deformed and fell down on the earth

ਉਸ ਵੇਲੇ ਬਯਦੂਰਥ (ਵਿਦੂਰਥ) ਦਾ ਸ਼ਰੀਰ ਕੁਰੂਪ ਹੋ ਕੇ ਯੁੱਧ-ਪੂਮੀ ਵਿਚ ਡਿਗ ਪਿਆ।

ਸ੍ਰਉਨਤ ਸੰਗ ਭਰਿਯੋ ਪਰਿਯੋ ਦੇਖਿ ਦਯਾ ਉਪਜੀ ਕਰੁਨਾਨਿਧਿ ਕੇ ਮਨਿ

(ਜਦੋਂ) ਸ੍ਰੀ ਕ੍ਰਿਸ਼ਨ ਨੇ ਲਹੂ ਨਾਲ ਲਿਬੜਿਆ ਹੋਇਆ ਸ਼ਰੀਰ ਵੇਖਿਆ ਤਾਂ (ਉਨ੍ਹਾਂ ਦੇ) ਮਨ ਵਿਚ ਦਇਆ (ਦੀ ਭਾਵਨਾ) ਪੈਦਾ ਹੋ ਗਈ।

ਛੋਰਿ ਸਰਾਸਨ ਟੇਰ ਕਹਿਯੋ ਦਿਨ ਆਜੁ ਕੇ ਤੈ ਕਰਿਹੋ ਕਬੈ ਰਨ ॥੨੩੮੧॥

Seeing his body smeared with blood, Krishna, filled with mercy and apathy, abandoning his bow and arrows said, “Now from today, I shall nor fight.”2381.

(ਫਿਰ) ਧਨੁਸ਼ ਬਾਣ ਛਡ ਕੇ ਉੱਚੀ ਆਵਾਜ਼ ਵਿਚ ਕਿਹਾ ਕਿ ਅਜ ਦੇ ਦਿਨ ਤੋਂ ਬਾਦ ਕਦੇ ਯੁੱਧ ਨਹੀਂ ਕਰਾਂਗਾ ॥੨੩੮੧॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਯਦੂਰਥ ਦੈਤ ਬਧਹ ਧਿਆਇ ਸਮਾਤਮੰ

End of the description of the killing of the demon Vidurath in Krihsnavatara (based on Dasham Skandh Purana) in Bachittar Natak.

ਇਥੇ ਸ੍ਰੀ ਦਸਮ ਸਕੰਧ ਪੁਰਾਣ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਬਯਦੂਰਥ ਦੈਂਤ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ ॥