ਦੋਹਰਾ ॥
DOHRA
ਦੋਹਰਾ:
ਕ੍ਰਿਸਨ ਕੋਪ ਜਬ ਸਤ੍ਰ ਦ੍ਵੈ ਰਨ ਮੈ ਦਏ ਖਪਾਇ ॥
ਕ੍ਰਿਸ਼ਨ ਨੇ ਜਦ ਕ੍ਰੋਧ ਕਰ ਕੇ ਦੋਹਾਂ ਵੈਰੀਆਂ ਨੂੰ ਰਣਭੂਮੀ ਵਿਚ ਨਸ਼ਟ ਕਰ ਦਿੱਤਾ,
ਤੀਸਰ ਜੋ ਜੀਵਤ ਬਚਿਯੋ ਸੋ ਤਹ ਪਹੁਚਿਯੋ ਆਇ ॥੨੩੭੪॥
When Krishna, in his ire, killed two enemies in the fighting and the third one who survived, he also came in the battlefield.2374.
(ਤਦ) ਜੋ ਤੀਜਾ ਜੀਉਂਦਾ ਬਚਿਆ ਸੀ, ਉਹ ਵੀ ਆ ਪਹੁੰਚਿਆ ॥੨੩੭੪॥
ਦਾਤਨ ਸੋ ਦੋਊ ਹੋਠ ਕਟਿ ਦੋਊ ਨਚਾਵਤ ਨੈਨ ॥
ਉਹ ਦੰਦਾਂ ਨਾਲ ਦੋਵੇਂ ਹੋਠ ਕਟ ਰਿਹਾ ਸੀ ਅਤੇ ਦੋਹਾਂ ਅੱਖਾਂ ਨਾਲ ਘੂਰ ਰਿਹਾ ਸੀ।
ਤਬ ਹਲਧਰ ਤਿਹ ਸੋ ਕਹੇ ਕਹਿਤ ਸ︀ਯਾਮ ਏ ਬੈਨ ॥੨੩੭੫॥
Cutting both his lips with his teeth and dancing both his eyes, Balram said this to him,2375
ਤਦ ਬਲਰਾਮ ਨੇ ਉਸ ਨੂੰ ਇਹ ਬਚਨ ਕਹੇ, (ਕਵੀ) ਸ਼ਿਆਮ ਉਹੀ ਬੋਲ ਕਹਿ ਰਿਹਾ ਹੈ ॥੨੩੭੫॥