ਅਥ ਬੈਦੂਰਥ ਦੈਤ ਬਧ ਕਥਨੰ ॥
Now beings the description of the killing of the demon Vidurath
ਹੁਣ ਬੈਦੂਰਥ ਦੈਂਤ ਦੇ ਬਧ ਦਾ ਕਥਨ:
ਕਬਿਯੋ ਬਾਚ ॥
Speech of the poet:
ਕਵੀ ਨੇ ਕਿਹਾ:
ਸਵੈਯਾ ॥
SWAYYA
ਸਵੈਯਾ:
ਜਾਹਿ ਸਿਵਾਦਿਕ ਬ੍ਰਹਮ ਨਿਮਿਓ ਸੁ ਸਦਾ ਅਪਨੇ ਚਿਤ ਬੀਚ ਬਿਚਾਰਿਯੋ ॥
ਜਿਸ ਨੂੰ ਬ੍ਰਹਮਾ ਅਤੇ ਸ਼ਿਵ ਆਦਿਕ ਨਮਸਕਾਰ ਕਰਦੇ ਹਨ, ਉਸ ਨੂੰ (ਜਿਨ੍ਹਾਂ ਨੇ) ਸਦਾ ਆਪਣੇ ਚਿਤ ਵਿਚ ਵਿਚਾਰਿਆ ਹੈ (ਅਰਥਾਤ ਧਿਆਨ ਵਿਚ ਲਿਆਂਦਾ ਹੈ)।
ਸ︀ਯਾਮ ਭਨੈ ਤਿਹ ਕਉ ਤਬ ਹੀ ਕਬ ਹੀ ਕਿਰਪਾ ਨਿਧਿ ਰੂਪ ਦਿਖਾਰਿਯੋ ॥
Those who have remembered in their mind the creator of Brahma, Shiva etc. that Lord, the ocean of mercy appeared before them immediately
(ਕਵੀ) ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੂੰ ਕਦੇ ਨਾ ਕਦੇ ਕ੍ਰਿਪਾ ਨਿਧਾਨ ਦਰਸ਼ਨ (ਜ਼ਰੂਰ) ਦਿੰਦੇ ਹਨ।
ਰੰਗ ਨ ਰੂਪ ਅਉ ਰਾਗ ਨ ਰੇਖ ਇਹੈ ਚਹੂੰ ਬੇਦਨ ਭੇਦ ਉਚਾਰਿਯੋ ॥
He, who has no form, no colour and no dimension and whose mystery has been uttered by all the four Vedas
(ਜਿਸ ਦਾ) ਰੂਪ, ਰੰਗ, ਰੇਖ ਅਤੇ ਰਾਗ (ਮੋਹ) ਨਹੀਂ ਹੈ, ਇਸੇ ਭੇਦ ਨੂੰ ਚੌਹਾਂ ਵੇਦਾਂ ਨੇ ਪ੍ਰਗਟ ਕੀਤਾ ਹੈ।
ਤਾ ਧਰਿ ਮੂਰਤਿ ਜੁਧ ਬਿਖੈ ਇਹ ਸ︀ਯਾਮ ਭਨੈ ਰਨ ਬੀਚ ਸੰਘਾਰਿਯੋ ॥੨੩੭੩॥
The same manifesting himself, is busy in killing in the battlefield.2373.
(ਕਵੀ) ਸ਼ਿਆਮ ਕਹਿੰਦੇ ਹਨ, ਓਹੀ ਇਹ ਸਰੂਪ ਧਾਰਨ ਕਰ ਕੇ ਰਣ-ਖੇਤਰ ਵਿਚ ਯੁੱਧ ਕਰ ਕੇ (ਉਸ ਦੈਂਤ ਨੂੰ) ਮਾਰ ਰਿਹਾ ਹੈ ॥੨੩੭੩॥