ਸਵੈਯਾ ॥
SWAYYA
ਸਵੈਯਾ:
ਸ੍ਰੀ ਬ੍ਰਿਜ ਨਾਇਕ ਕਉ ਜਬ ਹੀ ਤਿਨ ਆਇ ਆਯੋਧਨ ਬੀਚ ਹਕਾਰਿਯੋ ॥
ਸ੍ਰੀ ਕ੍ਰਿਸ਼ਨ ਨੂੰ ਜਦੋਂ ਉਸ ਨੇ ਯੁੱਧ ਖੇਤਰ ਵਿਚ ਆ ਕੇ ਲਲਕਾਰਿਆ ਅਤੇ ਕਿਹਾ,
ਹਉ ਮਰਿਹਉ ਨਹੀ ਯੌ ਕਹਿਯੋ ਤਾਹਿ ਸੁ ਜਿਉ ਸਿਸੁਪਾਲ ਬਲੀ ਤੁਹਿ ਮਾਰਿਯੋ ॥
He challenged Krishna again in the war-arena and said, “The way in which you have killed the brave Shishupal, I shall not die like that
'ਮੈਂ ਉਸ ਤਰ੍ਹਾਂ ਨਹੀਂ ਮਾਰਿਆ ਜਾਵਾਂਗਾ, ਜਿਸ ਤਰ੍ਹਾਂ ਬਲਵਾਨ ਸ਼ਿਸ਼ੁਪਾਲ ਨੂੰ ਤੂੰ ਮਾਰਿਆ ਸੀ'।
ਐਸੇ ਸੁਨਿਯੋ ਜਬ ਸ︀ਯਾਮ ਜੂ ਬੈਨ ਤਬੈ ਹਰਿ ਜੂ ਪੁਨਿ ਬਾਨ ਸੰਭਾਰਿਯੋ ॥
ਜਦ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਦਾ ਬੋਲ ਸੁਣਿਆ ਤਾਂ ਸ੍ਰੀ ਕ੍ਰਿਸ਼ਨ ਨੇ ਫਿਰ ਬਾਣ ਸੰਭਾਲ ਲਿਆ।
ਸਤ੍ਰੁ ਕੋ ਸ︀ਯਾਮ ਭਨੈ ਰਥ ਤੇ ਫੁਨਿ ਮੂਰਛ ਕੈ ਕਰਿ ਭੂ ਪਰ ਡਾਰਿਯੋ ॥੨੩੭੧॥
Hearing this, Krishna held his arrow in his hand and made the enemy unconscious and knocked him down on the earth.2371.
(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਵੈਰੀ ਨੂੰ ਰਥ ਉਤੇ ਮੂਰਛਿਤ ਕਰ ਕੇ, ਧਰਤੀ ਉਤੇ ਡਿਗਾ ਦਿੱਤਾ ॥੨੩੭੧॥
ਲੈ ਸੁਧਿ ਹ੍ਵੈ ਸੋਊ ਲੋਪ ਗਯੋ ਫਿਰਿ ਕੋਪ ਭਰਿਯੋ ਰਨ ਭੀਤਰ ਆਯੋ ॥
ਹੋਸ਼ ਸੰਭਾਲ ਕੇ ਉਹ (ਉਥੋਂ) ਲੋਪ ਹੋ ਗਿਆ ਅਤੇ ਕ੍ਰੋਧ ਦਾ ਭਰਿਆ ਹੋਇਆ ਫਿਰ ਯੁੱਧ-ਭੂਮੀ ਵਿਚ ਆ ਗਿਆ।
ਕਾਨ੍ਰਹ ਕੇ ਬਾਪ ਕੋ ਕਾਨ੍ਰਹ ਹੀ ਕਉ ਕਟਿ ਮਾਯਾ ਕੋ ਕੈ ਇਕ ਮੂੰਡ ਦਿਖਾਯੋ ॥
When the demon Bakatra regained consciousness, he disappeared and then, filled with anger, under the impact of maya, he cut the head of Krishna’s father and showed it to him
(ਫਿਰ) ਛਲ ਵਿਦਿਆ ਨਾਲ ਸ੍ਰੀ ਕ੍ਰਿਸ਼ਨ ਦੇ ਪਿਤਾ ਬਸੁਦੇਵ ਦਾ ਸਿਰ ਕਟ ਕੇ ਕ੍ਰਿਸ਼ਨ ਨੂੰ ਵਿਖਾਇਆ।
ਕੋਪ ਕੀਯੋ ਘਨਿ ਸ︀ਯਾਮ ਤਬੈ ਅਰੁ ਨੈਨ ਦੁਹੂਨ ਤੇ ਨੀਰ ਬਹਾਯੋ ॥
Krishna was extremely infuriated and the tears flowed out of his eyes
ਤਦ ਸ੍ਰੀ ਕ੍ਰਿਸ਼ਨ ਨੇ ਬਹੁਤ ਕ੍ਰੋਧ ਕੀਤਾ ਅਤੇ ਦੋਹਾਂ ਨੈਣਾਂ ਤੋਂ ਹੰਝੂ ਵਗਾਏ।
ਹਾਥ ਪੈ ਚਕ੍ਰ ਸੁਦਰਸਨ ਲੈ ਅਰਿ ਕੋ ਸਿਰ ਕਾਟਿ ਕੈ ਭੂਮਿ ਗਿਰਾਯੋ ॥੨੩੭੨॥
Now he took his discus in his hand and cutting the head of the enemy made it fall on the ground.2372.
ਹੱਥ ਵਿਚ ਸੁਦਰਸ਼ਨ ਚੱਕਰ ਲੈ ਕੇ ਵੈਰੀ ਦਾ ਸਿਰ ਕਟ ਕੇ ਧਰਤੀ ਉਤੇ ਡਿਗਾ ਦਿੱਤਾ ॥੨੩੭੨॥
ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੰਤ ਬਕਤ੍ਰ ਦੈਤ ਬਧਹ ਧਿਆਇ ਸੰਪੂਰਨੰ ॥
End of the chapter entitled “Killing of the demon Bakatra.”
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਦੰਤ ਬਕਤ੍ਰ ਦੈਂਤ ਦੇ ਬਧ ਦੇ ਅਧਿਆਇ ਦੀ ਸਮਾਪਤੀ।