ਚੌਪਈ ॥
Chaupaee
ਚੌਪਈ:
ਐਸੀ ਬਿਧਿ ਜੀਤਤ ਰਨ ਭਯੋ ॥
ਇਸ ਤਰ੍ਹਾਂ ਨਾਲ (ਰਾਜੇ ਨੇ) ਰਣ ਜਿਤ ਲਿਆ
ਬਹੁਰਿ ਧਾਮ ਕੋ ਮਾਰਗੁ ਲਯੋ ॥
The great soldier, after winning the war, marched to his house.
ਅਤੇ ਫਿਰ ਘਰ ਦਾ ਰਾਹ ਫੜਿਆ।
ਤਉਨੈ ਨਾਰਿ ਭੇਦ ਸੁਨੈ ਪਾਯੋ ॥
ਤਦ ਉਸ ਰਾਜ ਕੁਮਾਰੀ ਨੇ ਵੀ ਇਹ ਗੱਲ ਸੁਣ ਲਈ
ਰਨ ਕੌ ਜੀਤਿ ਰੁਪੇਸ੍ਵਰ ਆਯੋ ॥੧੩॥
Then the news reached the woman that Raja Roopeshwar had won and was coming back.(13)
ਕਿ ਰਣ ਨੂੰ ਜਿਤ ਕੇ ਰੁਪੇਸ਼੍ਵਰ ਘਰ ਆ ਗਿਆ ਹੈ ॥੧੩॥
ਆਛੇ ਅਰੁਨ ਬਸਤ੍ਰ ਤਨ ਧਾਰੇ ॥
(ਉਸ ਨੇ) ਸੁੰਦਰ ਲਾਲ ਬਸਤ੍ਰ ਧਾਰਨ ਕੀਤੇ
ਦੁਹੂੰ ਹਾਥ ਨਰਿਏਰ ਉਛਾਰੇ ॥
On the route, the Raja was to come back, she had erected a death-pyre,
ਅਤੇ ਦੋਹਾਂ ਹੱਥਾਂ ਵਿਚ ਨਾਰੀਅਲ ਪਕੜ ਲਏ।
ਹੁਤੋ ਦਰਬ ਸੋ ਸਕਲ ਲੁਟਾਯੋ ॥
(ਉਸ) ਕੋਲ ਜੋ ਧਨ ਸੀ, ਸਾਰਾ ਲੁਟਾ ਦਿੱਤਾ
ਆਪੁ ਸਤੀ ਕੌ ਭੇਖ ਬਨਾਯੋ ॥੧੪॥
And she had gone there with new red clothes on to become a Sati(14)
ਅਤੇ ਆਪ ਸਤੀ ਦਾ ਭੇਸ ਬਣਾ ਲਿਆ ॥੧੪॥
ਜਿਹ ਮਾਰਗ ਰਾਜ ਹ੍ਵੈ ਆਯੋ ॥
ਜਿਸ ਮਾਰਗ ਤੇ ਰਾਜੇ ਨੇ ਆਉਣਾ ਸੀ,
ਤਹੀ ਆਨਿ ਤ੍ਰਿਯ ਚਿਤਹਿ ਬਨਾਯੋ ॥
(to immolate herself in case Raja was dead).
ਉਸੇ ਉਤੇ ਇਸਤਰੀ ਨੇ ਆ ਕੇ ਚਿਤਾ ਬਣਾ ਲਈ।
ਤਬ ਲੌ ਰਾਇ ਆਇ ਹੀ ਗਯੋ ॥
ਤਦ ਤਕ ਰਾਜਾ ਉਥੇ ਆ ਗਿਆ
ਹੇਰਤ ਤਵਨ ਸਤੀ ਕੌ ਭਯੋ ॥੧੫॥
When Raja passed that way, he observed the Sati.(15)
ਅਤੇ ਉਸ ਸਤੀ ਨੂੰ ਵੇਖਿਆ ॥੧੫॥
ਰਾਇ ਬਿਹਸਿ ਤਿਹ ਓਰ ਨਿਹਾਰਿਯੋ ॥
ਰਾਜੇ ਨੇ ਹਸ ਕੇ ਉਸ ਵਲ ਵੇਖਿਆ
ਨਿਕਟ ਬੋਲਿ ਭ੍ਰਿਤ ਬਚਨ ਉਚਾਰਿਯੋ ॥
ਅਤੇ ਸੇਵਕ ਨੂੰ ਕੋਲ ਬੁਲਾ ਕੇ ਕਿਹਾ
ਜਾ ਕੋ ਸੋਧ ਲੇਹੁ ਤੁਮ ਜਾਈ ॥
ਕਿ ਤੂੰ ਜਾ ਕੇ ਪਤਾ ਕਰ ਕੇ ਆ
ਕੌਨ ਸਤੀ ਹ੍ਵੈਬੈ ਕਹ ਆਈ ॥੧੬॥
ਕਿ ਕੌਣ ਸਤੀ ਹੋਣ ਲਈ ਆਈ ਹੈ ॥੧੬॥