ਸਵੈਯਾ

ਸਵੈਯਾ:

ਦਾਰੁਨ ਲੋਹ ਪਰਿਯੋ ਰਨ ਭੀਤਰ ਕੌਨ ਬਿਯੋ ਜੁ ਤਹਾ ਠਹਰਾਵੈ

ਯੁੱਧ-ਭੂਮੀ ਵਿਚ ਭਿਆਨਕ ਹਥਿਆਰ ਚਲੇ ਹਨ; ਕੌਣ ਦੂਜਾ ਹੈ ਜੋ ਉਥੇ ਠਹਿਰ ਸਕੇ।

ਬਾਜੀ ਪਦਾਤ ਰਥੀ ਰਥ ਬਾਰੁਨ ਜੂਝੇ ਅਨੇਕ ਤੇ ਕੌਨ ਗਨਾਵੈ

ਅਨੇਕ ਘੋੜੇ, ਪੈਦਲ, ਰਥਵਾਨ, ਰਥ, ਹਾਥੀ (ਰਣ-ਖੇਤਰ ਵਿਚ) ਮਾਰੇ ਗਏ ਹਨ, ਉਨ੍ਹਾਂ ਦੀ ਕੌਣ ਗਿਣਤੀ ਕਰੇ।

ਭੀਰ ਕ੍ਰਿਪਾਨਨ ਸੈਥਿਨ ਸੂਲਨ ਚਕ੍ਰਨ ਕੌ ਚਿਤ ਭੀਤਰਿ ਲ︀ਯਾਵੈ

ਕ੍ਰਿਪਾਨਾਂ, ਸੈਹੱਥੀਆਂ, ਤ੍ਰੈਸ਼ੂਲਾਂ, ਚਕ੍ਰਾਂ ਦਾ (ਉਥੇ) ਢੇਰ ਲਗ ਗਿਆ ਹੈ, ਉਨ੍ਹਾਂ ਦੀ (ਗਿਣਤੀ) ਕੋਈ ਮਨ ਵਿਚ (ਕਿਵੇਂ) ਲਿਆਵੇ।

ਕੋਪ ਕਰੇ ਕਟਿ ਖੇਤ ਮਰੇ ਭਟ ਸੋ ਭਵ ਭੀਤਰ ਭੂਲਿ ਆਵੈ ॥੯॥

ਜੋ ਕ੍ਰੋਧ ਕਰ ਕੇ ਰਣ ਵਿਚ ਮਾਰੇ ਗਏ, ਉਹ ਫਿਰ ਸੰਸਾਰ ਵਿਚ ਨਹੀਂ ਆਉਂਦੇ ਹਨ ॥੯॥

ਢਾਲ ਗਦਾ ਪ੍ਰਘ ਪਟਿਸ ਦਾਰੁਣ ਹਾਥ ਤ੍ਰਿਸੂਲਨ ਕੋ ਗਹਿ ਕੈ

ਢਾਲ, ਗਦਾ, ਕੁਹਾੜਾ, ਪੱਟਾ ਅਤੇ ਭਿਆਨਕ ਤ੍ਰਿਸ਼ੂਲਾਂ ਨੂੰ ਹੱਥ ਵਿਚ ਲੈ ਕੇ

ਬਰਛੀ ਜਮਧਾਰ ਛੁਰੀ ਤਰਵਾਰਿ ਨਿਕਾਰਿ ਹਜਾਰ ਚਲੇ ਖਹਿ ਕੈ

ਅਤੇ ਬਰਛੀ, ਜਮਧਾੜ, ਛੁਰੀ, ਤਲਵਾਰ ਆਦਿ ਕਢ ਕੇ ਹਜ਼ਾਰਾਂ (ਸੂਰਮੇ) ਲੈ ਕੇ ਖਹਿੰਦੇ ਹੋਏ ਚਲ ਪਏ ਹਨ।

ਜਗ ਕੋ ਜਿਯਬੋ ਦਿਨ ਚਾਰਿ ਕੁ ਹੈ ਕਹਿ ਬਾਜੀ ਨਚਾਇ ਪਰੇ ਕਹਿ ਕੈ

'ਜਗਤ ਵਿਚ ਜੀਉਣਾ ਚਾਰ ਦਿਨ ਦਾ ਹੈ' ਇਹ ਕਹਿ ਕੇ ਘੋੜੇ ਨਚਾਉਂਦੇ ਹੋਏ (ਅਗੇ) ਵਧਦੇ ਹਨ।

ਟਰੇ ਭਟ ਰੋਸ ਭਰੇ ਮਨ ਮੈ ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ ॥੧੦॥

ਮਨ ਵਿਚ ਕ੍ਰੋਧ ਨਾਲ ਭਰੇ ਹੋਏ ਸੂਰਮੇ ਵੈਰੀਆਂ ਤੋਂ ਸ਼ਰੀਰ ਉਤੇ ਜ਼ਖ਼ਮ ਸਹਿ ਕੇ (ਪਿਛੇ ਨਹੀਂ ਹਟਦੇ ਹਨ) ॥੧੦॥

ਬੀਰ ਦੁਹੂੰ ਦਿਸ ਕੇ ਕਬਿ ਸ︀ਯਾਮ ਮੁਖ ਊਪਰ ਢਾਲਨ ਕੋ ਧਰਿ ਜੂਟੇ

(The Poet) Siam says, the braves from both sides fought defending themselves with the shields,

ਕਵੀ ਸ਼ਿਆਮ ਕਹਿੰਦੇ ਹਨ ਕਿ ਦੋਹਾਂ ਪਾਸਿਆਂ ਦੇ ਸੂਰਮੇ ਮੂੰਹ ਉਪਰ ਢਾਲਾਂ ਕਰ ਕੇ (ਆਪਸ ਵਿਚ) ਜੁਟ ਗਏ ਹਨ।

ਬਾਨ ਕਮਾਨ ਧਰੇ ਮਠਸਾਨ ਅਪ੍ਰਮਾਨ ਜੁਆਨਨ ਕੇ ਰਨ ਛੂਟੇ

The arrows shot out of bows eliminated many young-men from the fights (they died).

ਜੁਆਨਾਂ ਵਲੋਂ ਕਮਾਨਾਂ ਵਿਚ ਮਠੇ ਸਾਣ ਉਤੇ ਚੜ੍ਹਾਏ ਹੋਏ ਬੇਸ਼ੁਮਾਰ ਬਾਣ ਛਡੇ ਗਏ ਹਨ।

ਰਾਜ ਮਰੇ ਕਹੂੰ ਤਾਜ ਗਿਰੇ ਕਹੂੰ ਜੂਝੇ ਅਨੇਕ ਰਥੀ ਰਥ ਟੂਟੇ

Somewhere, the chiefs were lying (dead), and somewhere the crowns and chariots were scattered.

ਕਿਤੇ ਰਾਜੇ ਮਰੇ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਅਨੇਕ ਰਥਵਾਨ ਮਰੇ ਪਏ ਹਨ ਅਤੇ ਕਿਤੇ ਰਥ ਟੁਟੇ ਪਏ ਹਨ।

ਪੌਨ ਸਮਾਨ ਬਹੇ ਬਲਵਾਨ ਸਭੈ ਦਲ ਬਾਦਲ ਸੇ ਚਲਿ ਫੂਟੇ ॥੧੧॥

Like the wind some braves were shaking and they were staggering like the clouds.(11)

ਪੌਣ ਵਾਂਗ ਚਲਦੇ ਸੂਰਮਿਆਂ ਦੇ ਸਾਹਮਣੇ (ਵੈਰੀ ਰੂਪੀ) ਬਦਲ ਫਟ ਚਲੇ ਹਨ ॥੧੧॥

ਬਾਧਿ ਕਤਾਰਿਨ ਕੌ ਉਮਡੇ ਭਟ ਚਕ੍ਰਨ ਚੋਟ ਤੁਫੰਗਨ ਕੀ ਸ੍ਰਯੋਂ

ਸੂਰਮੇ ਕਤਾਰਾਂ ਬੰਨ੍ਹ ਕੇ ਉਮਡੇ ਹਨ ਅਤੇ ਚਕ੍ਰਾਂ ਅਤੇ ਬੰਦੂਕਾਂ ਦੀਆਂ ਚੋਟਾਂ ਲਗਦੀਆਂ ਹਨ।

ਤੀਰਨ ਸੌ ਬਰ ਬੀਰਨ ਕੇ ਉਰ ਚੀਰ ਪਟੀਰ ਮਨੋ ਬਰਮਾ ਤ︀ਯੋਂ

With swords in their hands, they came forward like the shots and the spinners.

ਤਕੜੇ ਸੂਰਮਿਆਂ ਦੀਆਂ ਛਾਤੀਆਂ ਬਾਣਾਂ ਨਾਲ ਬਰਮੇ ਦੁਆਰਾ ਚੰਦਨ ਦੀ ਲਕੜੀ ਵਿਚ ਛੇਕ ਕਰਨ ਵਾਂਗ ਚੀਰੀਆਂ ਜਾ ਰਹੀਆਂ ਹਨ।

ਮੂੰਡਨ ਤੇ ਪਗ ਤੇ ਕਟਿ ਤੇ ਕਟਿ ਕੋਟਿ ਗਿਰੇ ਕਰਿ ਸਾਇਲ ਸੇ ਇਯੋਂ

The chests of the intrepid were torn apart like the cutting of wood logs by the saws.

ਸਿਰ ਤੋਂ, ਪੈਰਾਂ ਤੋਂ ਅਤੇ ਲਕ ਤੋਂ ਕਟੇ ਹੋਏ ਕਾਲੇ ਹਿਰਨ ('ਕਰਿ ਸਾਇਲ') ਵਾਂਗ ਡਿਗ ਰਹੇ ਹਨ।

ਜੋਰਿ ਬਡੋ ਦਲੁ ਤੋਰਿ ਮਹਾ ਖਲ ਜੀਤਿ ਲਏ ਅਰਿ ਭੀਤਨ ਕੀ ਜ︀ਯੋਂ ॥੧੨॥

The valiant ones were cut from the heads, feet and waist and they fell like the elephants fall in the sea.(12)

(ਉਸ ਨੇ) ਬਹੁਤ ਦਲ ਜੋੜ ਕੇ ਅਤੇ ਮਹਾਨ ਦੁਸ਼ਟਾਂ ਨੂੰ ਤੋੜ ਕੇ ਵੈਰੀ ਦੀਆਂ ਦੀਵਾਰਾਂ ਨੂੰ ਤੋੜ ਦਿੱਤਾ ਹੈ ॥੧੨॥