ਅਥ ਦੇਵਕੀ ਕੇ ਛਠਹੀ ਪੁਤ੍ਰ ਬਲਿ ਲੋਕ ਤੇ ਲਿਆਇ ਦੇਨਿ ਕਥਨੰ

Now begins the description about bringing all the six sons of Devaki

ਹੁਣ ਦੇਵਕੀ ਦੇ ਛੇਆਂ ਪੁੱਤਰਾਂ ਨੂੰ ਬਲਿ ਲੋਕ ਤੋਂ ਲਿਆ ਦੇਣ ਦਾ ਕਥਨ:

ਸਵੈਯਾ

SWAYYA

ਸਵੈਯਾ:

ਸ੍ਰੀ ਬ੍ਰਿਜਨਾਇਕ ਪੈ ਤਬ ਹੀ ਕਬਿ ਸ︀ਯਾਮ ਕਹੈ ਚਲਿ ਦੇਵਕੀ ਆਈ

ਕਵੀ ਸ਼ਿਆਮ ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਕੋਲ ਦੇਵਕੀ ਚਲ ਕੇ ਆਈ।

ਚਉਦਹ ਲੋਕਨ ਕੇ ਕਰਤਾ ਤੁਮ ਸਤਿ ਇਹੈ ਮਨ ਮੈ ਠਹਰਾਈ

The poet Shyam says that then Devaki came to Krishna and considered him as the True Lord in her mind, as the creator of all the fourteen worlds,

(ਕਹਿਣ ਲਗੀ) ਮੈਂ ਮਨ ਵਿਚ ਯਕੀਨ ਕਰ ਲਿਆ ਹੈ ਕਿ ਤੁਸੀਂ ਚੌਦਾਂ ਲੋਕਾਂ ਦੇ ਕਰਤਾ ਹੋ।

ਹੋ ਮਧੁ ਕੀਟਭ ਕੇ ਕਰਤਾ ਬਧ ਐਸੇ ਕਰੀ ਹਰਿ ਜਾਨਿ ਬਡਾਈ

And the killer of Madhu and Kaitabh praising Krishna thus in her mind,

(ਤੁਸੀਂ ਹੀ) ਮਧੁ ਅਤੇ ਕੈਟਭ ਦਾ ਬਧ ਕਰਨ ਵਾਲੇ ਹੋ, (ਕ੍ਰਿਸ਼ਨ ਨੂੰ) ਪ੍ਰਭੂ ਜਾਣ ਕੇ ਇਸ ਤਰ੍ਹਾਂ ਵਡਿਆਈ ਕੀਤੀ।

ਪੁਤ੍ਰ ਜਿਤੇ ਹਮਰੈ ਹਨੇ ਕੰਸ ਸੋਊ ਹਮ ਕਉ ਤੁਮ ਦੇਹੁ ਮੰਗਾਈ ॥੨੪੩੧॥

She said, “O Lord! bring to me all our sons, who have been killed by Kansa.”2431.

(ਅਤੇ ਕਿਹਾ) ਜਿਤਨੇ ਮੇਰੇ ਪੁੱਤਰ ਕੰਸ ਨੇ ਮਾਰੇ ਹਨ, ਉਹ ਤੁਸੀਂ ਮੈਨੂੰ ਮੰਗਵਾ ਦਿਓ ॥੨੪੩੧॥

ਆਨਿ ਦੀਏ ਬਲਿ ਲੋਕ ਤੇ ਬਾਲਕ ਮਾਇ ਕੇ ਬੈਨ ਜਬੈ ਸੁਨਿ ਪਾਏ

Hearing the worlds of his mother, the Lord (Krishna) brought all her sons from the nether-world,

ਜਦੋਂ ਮਾਤਾ ਦੇ ਬੋਲ ਸੁਣੇ ਤਾਂ ਬਲਿ-ਲੋਕ (ਪਾਤਾਲ) ਤੋਂ ਬਾਲਕ ਲਿਆ ਦਿੱਤੇ।

ਦੇਵਕੀ ਬਾਲਕ ਜਾਨਿ ਤਿਨੈ ਕਬਿ ਸ︀ਯਾਮ ਕਹੈ ਉਠਿ ਕੰਠਿ ਲਗਾਏ

Devaki also considering them her own sons, hugged them

ਕਵੀ ਸ਼ਿਆਮ ਕਹਿੰਦੇ ਹਨ, ਦੇਵਕੀ ਨੇ ਉਨ੍ਹਾਂ ਨੂੰ ਪੁੱਤਰ ਜਾਣ ਕੇ ਗਲ ਨਾਲ ਲਾ ਲਿਆ।

ਜਨਮਨ ਕੀ ਸੁਧਿ ਭੀ ਤਿਨ ਕੇ ਹਮ ਬਾਮਨ ਹੈ ਇਹ ਬੈਨ ਸੁਨਾਏ

Their consciousness about their birth also revived and they also came to know about their high lineage

(ਕ੍ਰਿਸ਼ਨ ਦੀ ਕ੍ਰਿਪਾ ਕਰ ਕੇ) ਉਨ੍ਹਾਂ ਨੂੰ (ਪਿਛਲੇ) ਜਨਮਾਂ ਦੀ ਯਾਦ ਆ ਗਈ ਅਤੇ ਉਨ੍ਹਾਂ ਨੇ ਬਚਨ ਸੁਣਾਏ ਕਿ ਅਸੀਂ ਬ੍ਰਾਹਮਣ ਹਾਂ।

ਮਾਤ ਪਿਤਾ ਹੂ ਕੇ ਦੇਖਤ ਹੀ ਤੇਊ ਬ੍ਰਹਮ ਕੇ ਲੋਕ ਕੀ ਓਰਿ ਸਿਧਾਏ ॥੨੪੩੨॥

On seeing their parents, they all went to the abode of the Lord.2432.

ਮਾਤਾ ਪਿਤਾ ਦੇ ਦੇਖਦਿਆਂ ਹੀ ਉਹ ਬ੍ਰਹਮਾ ਦੇ ਲੋਕ ਨੂੰ ਚਲੇ ਗਏ ॥੨੪੩੨॥