ਅਥ ਸੁਭਦ੍ਰਾ ਕੋ ਬ︀ਯਾਹ ਕਥਨੰ ॥
Now begins the description about the marriage of Subhadra
ਹੁਣ ਸੁਭਦ੍ਰਾ ਦੇ ਵਿਆਹ ਦਾ ਕਥਨ
ਚੌਪਈ ॥
CHAUPAI
ਚੌਪਈ:
ਤੀਰਥ ਕਰਨ ਪਾਰਥ ਤਬ ਧਾਯੋ ॥
ਤਦ ਅਰਜਨ ਤੀਰਥ (ਯਾਤ੍ਰਾ) ਕਰਨ ਲਈ ਚਲ ਪਿਆ।
ਦੁਆਰਵਤੀ ਜਦੁਪਤਿ ਦਰਸਾਯੋ ॥
Then Arjuna went on pilgrimage and he had a sight of Krishna in Dwarka
ਦੁਆਰਿਕਾ ਵਿਚ ਸ੍ਰੀ ਕ੍ਰਿਸ਼ਨ ਦਾ ਦਰਸ਼ਨ ਕੀਤਾ
ਅਉਰ ਸੁਭਦ੍ਰਾ ਰੂਪ ਨਿਹਾਰਿਯੋ ॥
ਅਤੇ ਸੁਭਦ੍ਰਾ ਦਾ ਰੂਪ ਵੇਖਿਆ।
ਚਿਤ ਕੋ ਸੋਕ ਦੂਰਿ ਕਰਿ ਡਾਰਿਯੋ ॥੨੪੩੩॥
There he saw the charming Subhadra, which removed the gried of his mind.2433.
(ਉਸ ਉਤੇ ਮੋਹਿਤ ਹੋ ਕੇ) ਚਿਤ ਦਾ ਗ਼ਮ ਦੂਰ ਕਰ ਦਿੱਤਾ ॥੨੪੩੩॥
ਯਾ ਕੋ ਬਰੋ ਇਹੈ ਚਿਤ ਆਯੋ ॥
'ਇਸ ਨਾਲ ਵਿਆਹ ਕਰ ਲਵਾਂ', ਇਹ (ਵਿਚਾਰ ਉਸ ਦੇ) ਚਿਤ ਵਿਚ ਆ ਗਿਆ।
ਉਹ ਕੋ ਉਤੈ ਚਿਤ ਲਲਚਾਯੋ ॥
Arjuna coveted to marry Subhadra
ਉਧਰ ਉਸ (ਸੁਭਦ੍ਰਾ) ਦਾ ਚਿਤ ਵੀ (ਅਰਜਨ ਲਈ) ਲਲਚਾਇਆ।
ਜਦੁਪਤਿ ਬਾਤ ਸਭੈ ਇਹ ਜਾਨੀ ॥
ਸ੍ਰੀ ਕ੍ਰਿਸ਼ਨ ਨੇ ਇਹ ਸਾਰੀ ਗੱਲ ਜਾਣ ਲਈ
ਬਰਿਓ ਚਹਤ ਅਰਜੁਨ ਅਭਿਮਾਨੀ ॥੨੪੩੪॥
Krishna also came to know all about it that Arnuna wants to marry Subhadra.2434.
(ਕਿ) ਅਭਿਮਾਨੀ ਅਰਜਨ (ਸੁਭਦ੍ਰਾ) ਨੂੰ ਵਿਆਹੁਣਾ ਚਾਹੁੰਦਾ ਹੈ ॥੨੪੩੪॥