ਦੋਹਰਾ ॥
DOHRA
ਦੋਹਰਾ:
ਤਰੁ ਰੁਹ ਪ੍ਰਿਸਠਨਿ ਪ੍ਰਥਮ ਹੀ ਮੁਖ ਤੇ ਕਰੌ ਉਚਾਰ ॥
ਪਹਿਲਾਂ 'ਤਰੁ ਰੁਹ ਪ੍ਰਿਸਠਨਿ' (ਸ਼ਬਦਾਂ) ਨੂੰ ਮੂੰਹ ਤੋਂ ਉਚਾਰਨ ਕਰੋ।
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੭੧੫॥
Saying the words “Taru-ruha-prashthani”, O wise men! the names of Tupak may be comprehended.715.
(ਇਹ) ਨਾਮ ਤੁਪਕ ਦਾ ਹੁੰਦਾ ਹੈ। ਇਸ ਨੂੰ ਚਤਰੋ! ਨਿਸਚੈ ਕਰ ਲਵੋ ॥੭੧੫॥
ਸੁਕਬਿ ਬਕਤ੍ਰ ਤੇ ਕੁੰਦਣੀ ਪ੍ਰਥਮੈ ਕਰੋ ਉਚਾਰ ॥
ਹੇ ਕਵੀਓ! ਪਹਿਲਾਂ ਮੂੰਹੋਂ 'ਕੁੰਦਣੀ' ਸ਼ਬਦ ਦਾ ਉਚਾਰਨ ਕਰੋ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੭੧੬॥
O good poet, utter the word “Kundani” from your mouth, from which the names of Tupak are formed correctly.716.
(ਇਹ) ਤੁਪਕ ਦਾ ਨਾਮ ਹੈ। ਸਾਰੇ ਸਿਆਣੇ ਵਿਚਾਰ ਕਰ ਲਵੋ ॥੭੧੬॥