ਅੜਿਲ ॥
ARIL
ਅੜਿਲ:
ਕਾਸਟ ਕੁੰਦਨੀ ਆਦਿ ਉਚਾਰਨ ਕੀਜੀਐ ॥
ਪਹਿਲਾਂ 'ਕਾਸਟ ਕੁੰਦਨੀ' ਸ਼ਬਦ ਦਾ ਉਚਾਰਨ ਕਰੋ।
ਨਾਮ ਤੁਪਕ ਕੇ ਚੀਨ ਚਤੁਰ ਚਿਤ ਲੀਜੀਐ ॥
The names of Tupak are recognized by uttering the words “Kaashth-Kundani”
(ਇਸ ਨੂੰ) ਤੁਪਕ ਦਾ ਨਾਮ ਸਮਝ ਕੇ ਚਿਤ ਵਿਚ ਰਖੋ।
ਬ੍ਰਿਛਜ ਬਾਸਨੀ ਸਬਦ ਬਕਤ੍ਰ ਤੇ ਭਾਖੀਐ ॥
ਮੂੰਹ ਤੋਂ 'ਬ੍ਰਿਛਜ ਬਾਸਨੀ' ਸ਼ਬਦ ਉਚਾਰੋ।
ਹੋ ਨਾਮ ਤੁਪਕ ਕੇ ਜਾਨਿ ਹ੍ਰਿਦੈ ਮੈ ਰਾਖੀਐ ॥੭੧੭॥
Saying the words “Vraksh-jawaasini” from the mouth, the names of Tupak are know in the heart.717.
(ਇਹ) ਨਾਮ ਤੁਪਕ ਦਾ ਹੈ, ਹਿਰਦੇ ਵਿਚ ਵਸਾ ਲਵੋ ॥੭੧੭॥
ਧਰਏਸ ਰਜਾ ਸਬਦ ਸੁ ਅੰਤਿ ਬਖਾਨੀਐ ॥
ਪਹਿਲਾਂ 'ਧਰਏਸ' ਅਤੇ ਅੰਤ ਉਤੇ 'ਰਜਾ' ਨੂੰ ਬਖਾਨ ਕਰੋ।
ਤਾ ਪਾਛੇ ਕੁੰਦਨੀ ਬਹੁਰਿ ਪਦ ਠਾਨੀਐ ॥
Saying the words “Dhar-Ishwarjaa” and then adding the word “Kundani” after it,
ਫਿਰ ਇਸ ਪਿਛੋਂ 'ਕੁੰਦਨੀ' ਸ਼ਬਦ ਜੋੜੋ।
ਸੁਕਬਿ ਸਭੈ ਚਿਤ ਮਾਝ ਸੁ ਸਾਚ ਬਿਚਾਰੀਯੋ ॥
ਸਾਰੇ ਕਵੀ ਚਿਤ ਵਿਚ (ਇਹ ਗੱਲ) ਸਚ ਮੰਨ ਲਵੋ।
ਹੋ ਨਾਮ ਤੁਪਕ ਕੇ ਸਕਲ ਨਿਸੰਕ ਉਚਾਰੀਯੋ ॥੭੧੮॥
O good poets! comprehend it ad true and utter the names of Tupak unhesitatingly.718.
(ਇਸ ਨੂੰ) ਤੁਪਕ ਦੇ ਨਾਮ ਵਜੋਂ ਸਾਰੇ ਨਿਸੰਗ ਹੋ ਕੇ ਉਚਾਰਨ ਕਰੋ ॥੭੧੮॥
ਤਰੁਜ ਬਾਸਨੀ ਆਦਿ ਸੁ ਸਬਦ ਬਖਾਨੀਐ ॥
ਸ਼ੁਰੂ ਵਿਚ 'ਤਰੁਜ ਬਾਸਨੀ' ਸ਼ਬਦ ਕਹੋ।
ਨਾਮ ਤੁਪਕ ਕੇ ਸਕਲ ਸੁਕਬਿ ਮਨ ਮਾਨੀਐ ॥
By uttering the word “Tarujawaasini”, all the names of Tupak are comprehended in mind.
(ਇਹ) ਨਾਮ ਤੁਪਕ ਦਾ ਹੈ, ਸਾਰੇ ਕਵੀ ਮਨ ਵਿਚ ਧਾਰਨ ਕਰ ਲਵੋ।
ਯਾ ਮੈ ਸੰਕ ਨ ਕਛੂ ਹ੍ਰਿਦੈ ਮੈ ਕੀਜੀਐ ॥
ਇਸ ਬਾਰੇ ਮਨ ਵਿਚ ਕੋਈ ਸ਼ੰਕਾ ਨਾ ਰਖੋ।
ਹੋ ਜਹਾ ਜਹਾ ਇਹ ਨਾਮ ਚਹੋ ਤਹ ਦੀਜੀਐ ॥੭੧੯॥
Have no doubt about it in your heart and whatever you want, you may use this name.719.
ਜਿਥੇ ਚਾਹੋ, ਇਸ ਨਾਮ ਦਾ ਪ੍ਰਯੋਗ ਕਰ ਦਿਓ ॥੭੧੯॥