ਸਵੈਯਾ ॥
SWAYYA
ਸਵੈਯਾ:
ਏਕ ਚਟਾਕ ਚਪੇਟ ਹਨੈ ਇਕ ਲੈ ਕਰ ਮੈ ਕਰਵਾਰ ਸੰਘਾਰੈ ॥
He killed some warriors with other weapons and some, taking his sword in his hand
ਇਕਨਾਂ ਨੂੰ ਚਪੇੜਾਂ ਦੇ ਚਟਾਕਿਆਂ ਨਾਲ ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਹੱਥ ਵਿਚ ਤਲਵਾਰ ਲੈ ਕੇ ਮਾਰ ਮੁਕਾਇਆ ਹੈ।
ਏਕਨ ਕੇ ਉਰ ਫਾਰਿ ਕਟਾਰਨ ਕੇਸਨ ਤੇ ਗਹਿ ਏਕ ਪਛਾਰੈ ॥
He tore asunder the hearts of some with his sword and knocked down many catching them from their hair
ਇਕਨਾਂ ਦੇ ਕਟਾਰਾਂ ਨਾਲ ਸੀਨੇ ਚੀਰ ਦਿੱਤੇ ਹਨ ਅਤੇ ਇਕਨਾਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਹੈ।
ਏਕ ਚਲਾਇ ਦਏ ਦਸਹੂੰ ਦਿਸ ਏਕ ਡਰੇ ਮਰ ਗੇ ਬਿਨੁ ਮਾਰੈ ॥
He threw and scattered some in all the ten directions and some died merely with fear
ਇਕਨਾਂ ਨੂੰ ਦਸਾਂ ਦਿਸ਼ਾਵਾਂ ਵਲ ਸੁਟ ਦਿੱਤਾ ਹੈ ਅਤੇ ਇਕ ਡਰ ਕੇ ਬਿਨਾ ਮਾਰਿਆਂ ਹੀ ਮਰ ਗਏ ਹਨ।
ਪੈਦਲੁ ਕੋ ਦਲੁ ਮਾਰ ਦਯੋ ਦੁਹ ਹਾਥਨ ਹਾਥੀਨ ਦਾਤ ਉਖਾਰੈ ॥੧੬੧੭॥
He killed the gatherings of soldiers on feet and with both hands he uprooted the tusks of the elephants.1617.
ਪੈਦਲ ਦਲ ਮਾਰ ਸੁਟੇ ਹਨ ਅਤੇ ਦੋਹਾਂ ਹੱਥਾਂ ਨਾਲ ਹਾਥੀਆਂ ਦੇ ਦੰਦ ਉਖਾੜ ਸੁਟੇ ਹਨ ॥੧੬੧੭॥
ਪਾਰਥ ਆਨਿ ਕਮਾਨ ਗਹੀ ਤਿਹ ਭੂਪਤਿ ਕੋ ਇਕ ਬਾਨ ਲਗਾਯੋ ॥
ਅਰਜਨ ਨੇ ਆ ਕੇ ਧਨੁਸ਼ ਪਕੜ ਲਿਆ ਹੈ ਅਤੇ ਉਸ ਨੇ ਰਾਜੇ ਨੂੰ ਇਕ ਬਾਣ ਮਾਰਿਆ ਹੈ।
ਲਾਗਤ ਹੀ ਅਵਸਾਨ ਗੁਮਾਨ ਗਯੋ ਖੜਗੇਸ ਮਹਾ ਦੁਖੁ ਪਾਯੋ ॥
Holding his bow, Arjuna discharged one arrow to the king, whose blow destroyed the pride of the king and he suffered extreme anguish
(ਬਾਣ ਦੇ) ਲਗਦਿਆਂ ਹੀ ਖੜਗ ਸਿੰਘ ਦੇ ਹੋਸ਼-ਹਵਾਸ ਅਤੇ ਗੁਮਾਨ ਖ਼ਤਮ ਹੋ ਗਿਆ ਅਤੇ ਉਸ ਨੇ ਬਹੁਤ ਦੁਖ ਪਾਇਆ ਹੈ।
ਪਉਰਖ ਪੇਖ ਕੈ ਜੀ ਹਰਿਖਿਓ ਬਲ ਟੇਰ ਨਰੇਸ ਸੁ ਐਸ ਸੁਨਾਯੋ ॥
(ਅਰਜਨ ਦੀ) ਬਹਾਦਰੀ ਵੇਖ ਕੇ (ਖੜਗ ਸਿੰਘ) ਮਨ ਵਿਚ ਪ੍ਰਸੰਨ ਹੋਇਆ ਹੈ ਅਤੇ ਉੱਚੀ ਆਵਾਜ਼ ਵਿਚ ਰਾਜੇ ਨੇ ਇਸ ਤਰ੍ਹਾਂ ਕਿਹਾ ਹੈ
ਧੰਨ ਪਿਤਾ ਧੰਨ ਵੇ ਜਨਨੀ ਜੁ ਧਨੰਜੈ ਨਾਮ ਜਿਨੋ ਸੁਤ ਜਾਯੋ ॥੧੬੧੮॥
Seeing the bravery of Arjuna, the heart of the king was pleased and he said within his hearing, ‘Bravo to the patents of Arjuna, who gave him birth.’1618.
ਕਿ ਧੰਨ ਉਹ ਪਿਤਾ ਹੈ ਅਤੇ ਧੰਨ ਉਹ ਮਾਤਾ ਹੈ ਜਿਨ੍ਹਾਂ ਨੇ ਅਰਜਨ ('ਧਨੰਜੈ') ਨਾਂ ਵਾਲਾ ਪੁੱਤਰ ਜੰਮਿਆ ਹੈ ॥੧੬੧੮॥