ਖੜਗੇਸ ਬਾਚ ਪਾਰਥ ਸੋ

Speech of Kharag Singh addressed to Arjuna:

ਖੜਗ ਸਿੰਘ ਨੇ ਅਰਜਨ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਆਨਨ ਮੈ ਮਸੁ ਭੀਜਤ ਹੈ ਬਰ ਬਾਰਿਜ ਸੇ ਜੁਗ ਲੋਚਨ ਤੇਰੇ

“The hair grown on you upper lip seems saturated, because of your youth and your eyes are lotus

(ਤੇਰੇ) ਮੁਖ ਉਤੇ ਮਸ ਫੁਟਦੀ ਹੈ ਅਤੇ ਸੁੰਦਰ ਕਮਲ ਵਰਗੇ ਤੇਰੇ ਦੋਵੇਂ ਨੈਣ ਹਨ।

ਛੂਟਿ ਰਹੀ ਅਲਕੈ ਕਟਿ ਲਉ ਇਹ ਭਾਤਿ ਮਨੋ ਜੁਗ ਨਾਗ ਕਰੇਰੇ

Your hair upto your waist are swinging like two snakes

ਲਕ ਤਕ ਤੇਰੀਆਂ ਜ਼ੁਲਫਾਂ ਇਸ ਤਰ੍ਹਾਂ ਲਟਕ ਰਹੀਆਂ ਹਨ ਮਾਨੋ ਕਾਲੇ ਨਾਗਾਂ ਦਾ ਜੋੜਾ ਹੋਵੇ।

ਆਨੰਦ ਕੰਦ ਕਿਧੋ ਮੁਖ ਚੰਦ ਕਟੇ ਦੁਖ ਫੰਧ ਚਕੋਰਨ ਕੇਰੇ

“Your face is like upon, seeing which, the anguish of the partridge is effaced

(ਤੇਰਾ) ਮੁਖ ਆਨੰਦ ਦਾ ਫਲ ਜਾਂ ਚੰਦ੍ਰਮਾ ਹੈ ਜੋ ਚਕੋਰਾਂ ਦੇ ਦੁਖਾਂ ਦੇ ਫੰਧਿਆ ਨੂੰ ਕਟਦਾ ਹੈ।

ਸੁੰਦਰ ਸੂਰਤਿ ਕੈਸੇ ਹਨੋ ਤੁਮ ਦੇਖਿ ਦਇਆ ਉਪਜੀ ਜੀਅ ਮੇਰੇ ॥੧੬੧੯॥

Seeing your elegant figure, I feel mercy arising in my mind, therefore how can I kill you?”1619.

(ਅਜਿਹੀ) ਸੁੰਦਰ ਸੂਰਤ ਵਾਲੇ ਨੂੰ (ਮੈਂ) ਕਿਵੇਂ ਮਾਰਾਂ। ਤੈਨੂੰ ਵੇਖ ਕੇ ਮੇਰੇ ਮਨ ਵਿਚ ਦਇਆ (ਦਾ ਭਾਵ) ਪੈਦਾ ਹੋ ਗਿਆ ਹੈ ॥੧੬੧੯॥

ਪਾਰਥ ਹੇਰਿ ਹਸਿਓ ਸੁਨਿ ਬੈਨ ਚਲਿਯੋ ਮਨ ਭੀਤਰ ਕੋਪ ਭਰਿਯੋ

ਅਰਜਨ (ਖੜਗ ਸਿੰਘ ਨੂੰ) ਵੇਖ ਕੇ ਅਤੇ ਫਿਰ (ਉਸ ਦੇ) ਬੋਲ ਸੁਣ ਕੇ ਹਸ ਪਿਆ ਹੈ ਅਤੇ ਮਨ ਵਿਚ ਕ੍ਰੋਧ ਨੂੰ ਭਰ ਕੇ ਚਲ ਪਿਆ ਹੈ।

ਧਨੁ ਬਾਨ ਸੰਭਾਰ ਕੈ ਪਾਨਿ ਲੀਯੋ ਲਲਕਾਰਿ ਪਰਿਓ ਰਤੀ ਕੁ ਡਰਿਯੋ

Seeing towards the king, Arjuna laughed and got enraged in his mind, he fearlessly took his bow and arrows in his hand and shouted

ਧਨੁਸ਼ ਅਤੇ ਬਾਣ ਸੰਭਾਲ ਕੇ ਹੱਥ ਵਿਚ ਲੈ ਲਏ ਹਨ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ, ਜ਼ਰਾ ਜਿੰਨਾ ਵੀ ਨਹੀਂ ਡਰਿਆ ਹੈ।

ਉਤ ਤੇ ਖੜਗੇਸ ਭਯੋ ਸਮੁਹੈ ਅਤਿ ਬਾਨਨ ਕੋ ਦੁਹੂੰ ਜੁਧ ਕਰਿਯੋ

From the other side, coming in front of him, began the war

ਉਧਰੋਂ ਖੜਗ ਸਿੰਘ ਸਾਹਮਣੇ ਆ ਗਿਆ ਹੈ। ਦੋਹਾਂ ਨੇ ਬਾਣਾਂ ਦਾ ਬਹੁਤ ਯੁੱਧ ਕੀਤਾ ਹੈ।

ਤਬ ਪਾਰਥ ਸਿਉ ਲਰਬੋ ਤਜਿ ਕੈ ਨ੍ਰਿਪ ਭੀਮ ਕੇ ਊਪਰਿ ਧਾਇ ਪਰਿਯੋ ॥੧੬੨੦॥

Leaving aside Arjuna, he fell upon Bhima.1620.

ਤਦ ਅਰਜਨ ਨਾਲ ਲੜਨਾ ਛਡ ਕੇ, ਰਾਜਾ (ਖੜਗ ਸਿੰਘ) ਭੀਮ ਉਤੇ ਜਾ ਚੜ੍ਹਿਆ ਹੈ ॥੧੬੨੦॥

ਤਬ ਭੀਨ ਕੋ ਸ︀ਯੰਦਨ ਕਾਟਿ ਦਯੋ ਅਰੁ ਬੀਰ ਘਨੇ ਰਨ ਮਾਝ ਛਏ ਹੈ

Then he shattered the chariot of Bhima and knocked down many warriors in the field

ਤਦੋਂ ਭੀਮ ਦਾ ਰਥ ਕਟ ਦਿੱਤਾ ਅਤੇ ਬਹੁਤ ਸਾਰੇ ਸੂਰਮੇ ਰਣ-ਭੂਮੀ ਵਿਚ ਨਸ਼ਟ ਕਰ ਦਿੱਤੇ ਹਨ।

ਘਾਇਲ ਏਕ ਪਰੈ ਛਿਤ ਪੈ ਇਕ ਘਾਇਲ ਘਾਇਲ ਆਇ ਖਏ ਹੈ

Many warriors were wounded and fell down on the ground and several wounded ones fought with the wounded ones

ਇਕ ਘਾਇਲ ਹੋ ਕੇ ਧਰਤੀ ਉਤੇ ਪਏ ਹਨ ਅਤੇ ਇਕ ਘਾਇਲ ਘਾਇਲਾਂ ਨਾਲ ਆ ਕੇ ਲੜਦੇ ਹਨ।

ਏਕ ਗਏ ਭਜਿ ਕੈ ਇਕ ਤੋ ਸਜਿ ਕੈ ਹਥਿਯਾਰਨ ਕੋਪ ਤਏ ਹੈ

Many have run away and some are getting infuriated, taking up their arms

ਇਕ (ਯੁੱਧ ਖੇਤਰ ਵਿਚੋਂ) ਭਜ ਗਏ ਹਨ ਅਤੇ ਇਕ ਹਥਿਆਰਾਂ ਨੂੰ ਸਜਾ ਕੇ ਕ੍ਰੋਧ ਨਾਲ ਤੱਤੇ ਹੋਏ ਫਿਰਦੇ ਹਨ।

ਏਕ ਫਿਰੈ ਭਟ ਕਾਪਤ ਹੀ ਕਰ ਤੇ ਛੁਟ ਕੈ ਕਰਵਾਰਿ ਗਏ ਹੈ ॥੧੬੨੧॥

The swords fell down from the hands of many warriors.1621.

ਇਕ ਸੂਰਮੇ ਕੰਬਦੇ ਫਿਰਦੇ ਹਨ ਅਤੇ (ਉਨ੍ਹਾਂ ਦੇ) ਹੱਥਾਂ ਵਿਚੋਂ ਤਲਵਾਰਾਂ ਛੁਟ ਗਈਆਂ ਹਨ ॥੧੬੨੧॥