ਚੌਪਈ ॥

Chaupaee

ਚੌਪਈ:

ਮੂਰਖ ਰਾਵ ਬਾਇ ਮੁਖ ਰਹਿਯੋ ॥

ਮੂਰਖ ਰਾਜਾ ਮੂੰਹ ਅਡੀ ਰਹਿ ਗਿਆ

ਦੇਖਤ ਰਹਿਯੋ ਜਾਰ ਨਹਿੰ ਗਹਿਯੋ ॥

Raja kept his head hanging and looking down while the paramour taken away.

ਅਤੇ ਵੇਖਦਾ ਹੀ ਰਹਿ ਗਿਆ ਪਰ ਯਾਰ ਪਕੜਿਆ ਨਾ ਗਿਆ।

ਪਾਹਰੂਨ ਜੋ ਖੀਰ ਪਠਾਈ ॥

ਪਹਿਰੇਦਾਰਾਂ ਨੂੰ ਜੋ ਖੀਰ ਭੇਜੀ ਸੀ,

ਖਾਨ ਲਗੇ ਗ੍ਰੀਵਾ ਨਿਹੁਰਾਈ ॥੨੭॥

The rice-pudding, which was given to the guards, they kept on eating with their eyes dug down.(27)

ਉਹ ਗਰਦਨ ਨੀਵੀਂ ਕਰ ਕੇ ਖਾਣ ਲਗ ਪਏ ॥੨੭॥

ਜਿਯਤ ਜਾਰ ਤ੍ਰਿਯ ਘਰ ਪਹੁਚਾਯੋ ॥

(ਉਸ) ਇਸਤਰੀ ਨੇ ਪ੍ਰੇਮੀ ਨੂੰ ਜੀਉਂਦਾ ਹੋਇਆ ਘਰ ਪਹੁੰਚਾ ਦਿੱਤਾ

ਪਾਹਰੂ ਨ ਰਾਜਾ ਲਖ ਪਾਯੋ ॥

She delivered her lover alive at his house, which neither Raja nor guards could detect.

ਜਿਸ ਨੂੰ ਰਾਜਾ ਅਤੇ ਪਹਿਰੇਦਾਰ ਨਾ ਵੇਖ ਸਕੇ।

ਤਿਹ ਪਹੁਚਾਇ ਸਖੀ ਜਬ ਆਈ ॥

ਉਸ ਨੂੰ ਪਹੁੰਚਾ ਕੇ ਜਦ ਸਖੀ ਪਰਤੀ,

ਤਬ ਰਾਨੀ ਅਤਿ ਹੀ ਹਰਖਾਈ ॥੨੮॥

After leaving him, when her friends returned, Rani felt a sigh of relief.(28)

ਤਦ ਰਾਣੀ ਬਹੁਤ ਹੀ ਖ਼ੁਸ਼ ਹੋਈ ॥੨੮॥

ਬਹੁਰਿ ਰਾਵ ਰਾਨੀ ਰਤਿ ਕੀਨੀ ॥

ਫਿਰ ਰਾਜੇ ਨੇ ਰਾਣੀ ਨਾਲ ਪ੍ਰੇਮ-ਕ੍ਰੀੜਾ ਕੀਤੀ

ਚਿਤ ਕੀ ਬਾਤ ਤਾਹਿ ਕਹਿ ਦੀਨੀ ॥

Raja made love with Rani and, then, told her the secret,

ਅਤੇ ਆਪਣੇ ਮਨ ਦੀ ਗੱਲ ਉਸ ਨੂੰ ਦਸ ਦਿੱਤੀ

ਕਿਨਹੂੰ ਭ੍ਰਮ ਮੋਰੇ ਚਿਤ ਪਾਯੋ ॥

ਕਿ ਕਿਸੇ ਨੇ ਮੇਰੇ ਚਿਤ ਵਿਚ ਭਰਮ ਪਾਇਆ ਸੀ,

ਤਾ ਤੇ ਮੈ ਦੇਖਨਿ ਗ੍ਰਿਹ ਆਯੋ ॥੨੯॥

‘Some body had put a bad notion in my mind, and that is why I have come today.(29)

ਤਾਂ ਹੀ ਮੈਂ ਵੇਖਣ ਲਈ ਘਰ ਆਇਆ ਸਾਂ ॥੨੯॥

ਪੁਨਿ ਰਾਨੀ ਯਹ ਭਾਤਿ ਉਚਾਰੋ ॥

ਫਿਰ ਰਾਣੀ ਨੇ ਇਸ ਤਰ੍ਹਾਂ ਕਿਹਾ

ਸੁਨੋ ਨ੍ਰਿਪਤਿ ਤੁਮ ਬਚਨ ਹਮਾਰੋ ॥

‘Please, my Raja, the person who had misguided you,

ਕਿ ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।

ਜਿਨ ਤੁਹਿ ਕਹਿਯੋ ਸੁ ਮੁਹਿ ਕਹਿ ਦੀਜੈ ॥

ਜਿਸ ਨੇ (ਮੇਰੇ ਬਾਰੇ) ਤੁਹਾਨੂੰ ਕਿਹਾ ਹੈ, ਉਹ ਮੈਨੂੰ ਦਸ ਦਿਓ,

ਨਾਤਰ ਆਸ ਨ ਹਮਰੀ ਕੀਜੈ ॥੩੦॥

‘You must disclose it to me otherwise you forget my love.’(30)

ਨਹੀਂ ਤਾਂ ਮੇਰੀ ਆਸ ਛਡ ਦਿਓ। (ਭਾਵ ਮੈਂ ਮਰ ਜਾਵਾਂਗੀ) ॥੩੦॥

ਜਬ ਰਾਨੀ ਇਹ ਭਾਤਿ ਸੁਨਾਈ ॥

ਜਦ ਰਾਣੀ ਨੇ ਇਸ ਤਰ੍ਹਾਂ ਕਿਹਾ

ਤਬ ਰਾਜੇ ਸੋ ਸਖੀ ਬਤਾਈ ॥

When Rani insisted, then Raja told her the name of the maid.

ਤਦ ਰਾਜੇ ਨੇ ਉਹ ਸਖੀ ਦਸ ਦਿੱਤੀ।

ਜੋ ਤੁਮ ਕਹਿਯੋ ਸਾਚੀ ਪਹੁਚਾਵੋ ॥

(ਤਾਂ ਰਾਣੀ ਨੇ ਉਸ ਸਖੀ ਨੂੰ ਬੁਲਾ ਕੇ ਕਿਹਾ) ਜੋ ਤੂੰ (ਰਾਜੇ ਨੂੰ) ਕਿਹਾ ਹੈ, ਉਸ ਨੂੰ ਸੱਚਾ ਸਿੱਧ ਕਰ,

ਨਾਤਰ ਧਾਮ ਮ੍ਰਿਤੁ ਕੇ ਜਾਵੋ ॥੩੧॥

‘You believe her to be true, if so then, I pray, I should be killed.(31)

ਨਹੀਂ ਤਾਂ ਮੌਤ ਦੇ ਘਰ ਨੂੰ ਜਾ ॥੩੧॥

ਰਾਨਿਨ ਕੋ ਕੋਊ ਦੋਸ ਲਗਾਵੈ ॥

ਰਾਣੀਆਂ ਨੂੰ ਵੀ ਕੋਈ ਦੋਸ਼ ਲਗਾਉਂਦਾ ਹੈ,

ਜਿਨ ਕੌ ਜਗਤ ਸੀਸ ਨਿਹੁਰਾਵੈ ॥

‘Who can doubt a Rani, to whom whole word pays obeisance.’

ਜਿਨ੍ਹਾਂ ਨੂੰ ਜਗਤ ਸਿਰ ਨਿਵਾਉਂਦਾ ਹੈ।

ਝੂਠੀ ਸਖੀ ਜਾਨਿ ਬਧ ਕੀਨੋ ॥

(ਰਾਣੀ ਨੇ) ਸਖੀ ਨੂੰ ਝੂਠਾ ਜਾਣ ਕੇ ਮਰਵਾ ਦਿੱਤਾ।

ਮੂਰਖ ਰਾਵ ਭੇਦ ਨਹਿ ਚੀਨੋ ॥੩੨॥

Thinking her to be liar, the maid was killed and the foolish Raja did not discover the truth.(32)

ਮੂਰਖ ਰਾਜਾ ਭੇਦ ਨਾ ਪਾ ਸਕਿਆ ॥੩੨॥