ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
Kabeer, I was drowning, but the waves of virtue saved me in an instant.
ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ। ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤ-ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤ ਸਾਲਾਹ-ਰੂਪ ਲਹਿਰ ਦੇ ਹੁਲਾਰੇ ਨਾਲ।
ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥
When I saw that my boat was rotten, then I immediately got out. ||67||
(ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ)। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ। ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ 'ਦਰੁ' ਨਾਹ ਛੱਡਿਆ ਜਿਸ ਦਰ ਤੇ ਟਿਕਿਆਂ 'ਹਟਕੈ ਨਾਹੀ ਕੋਇ') ॥੬੭॥ ਹਉ = ਮੈਂ। ਫਰਕਿ = ਛਾਲ ਨਾਲ, ਛਾਲ ਮਾਰ ਕੇ, ਤੁਰਤ ॥੬੭॥