ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
Kabeer, that door, through which people never stop coming and going
ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ, ਹਟਕੈ = ਰੋਕ ਪਾਂਦਾ ਹੈ, ਟੋਕਦਾ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਰੋਕਦਾ ਹੈ। ਆਵਤ ਜਾਤਿਅਹੁ = ਆਉਣ ਜਾਣ ਵਾਲੇ ਨੂੰ, ਜੋ ਸਦਾ ਆਉਂਦਾ ਜਾਂਦਾ ਰਹੇ, ਜੋ ਸਦਾ ਟਿਕਿਆ ਰਹੇ, ਸਦਾ ਟਿਕੇ ਰਹਿਣ ਵਾਲੇ ਨੂੰ। ਕੋਇ = 'ਲਾਖ ਅਹੇਰੀ', 'ਪਾਂਚਉ ਲਰਿਕ' ਵਿਚੋਂ ਕੋਈ ਭੀ।
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
- how can I leave such a door as that? ||66||
ਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥ ਕੈਸੇ ਛੋਡੀਐ = ਛੱਡਣਾ ਨਹੀਂ ਚਾਹੀਦਾ। ਐਸਾ = ਅਜੇਹਾ। ਦਰੁ = ਦਰਵਾਜ਼ਾ, ਪ੍ਰਭੂ ਦੇ ਚਰਨ, ਪ੍ਰਭੂ ਦਾ ਆਸਰਾ ॥੬੬॥