ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
Kabeer, I have made myself into henna, and I grind myself into powder.
ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ) ਮਹਿਦੀ ਕਰਿ = ਮਹਿੰਦੀ ਵਾਂਗ। ਘਾਲਿਆ = ਘਾਲ-ਮੇਹਨਤ ਕੀਤੀ। ਆਪੁ = ਆਪਣੇ ਆਪ ਨੂੰ। ਪੀਸਾਇ ਪੀਸਾਇ = ਪੀਹ ਪੀਹ ਕੇ, ਤਪ ਆਦਿਕਾਂ ਦੇ ਕਸ਼ਟ ਦੇ ਦੇ ਕੇ।
ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
But You, O my Husband Lord, have not asked about me; You have never applied me to Your Feet. ||65||
ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥ ਸਹ = ਹੇ ਖਸਮ! ਤੈ ਬਾਤ ਨ ਪੂਛੀਐ = ਤੂੰ ਵਾਤ ਭੀ ਨਾ ਪੁੱਛੀ, ਤੂੰ ਧਿਆਨ ਭੀ ਨਾਹ ਕੀਤਾ, ਤੂੰ ਪਰਤ ਕੇ ਤੱਕਿਆ ਭੀ ਨਾਹ। ਕਬਹੁ = ਕਦੇ ਭੀ। ਨ ਲਾਈ ਪਾਇ = ਪੈਰੀਂ ਨਾਹ ਲਾਈ, ਚਰਨਾਂ ਵਿਚ ਨਾਹ ਜੋੜਿਆ (ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰੀਂ ਲਾਉਂਦਾ ਹੈ) ॥੬੫॥