ਸਵੈਯਾ

SWAYYA

ਸਵੈਯਾ:

ਸ੍ਰੀ ਬ੍ਰਿਜਰਾਜ ਤਬੈ ਤਿਨ ਸੋ ਕਬਿ ਸ︀ਯਾਮ ਕਹੈ ਇਹ ਭਾਤਿ ਸੁਨਾਈ

Then Krishna said to those people.

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਉਸ ਵੇਲੇ ਇਸ ਤਰ੍ਹਾਂ (ਕਹਿ) ਸੁਣਾਇਆ।

ਬੀਰ ਬਡੇ ਤੁਮ ਹੂ ਹੋ ਕਹਾਵਤ ਜਾਇ ਮੰਡੋ ਤਿਹ ਸੰਗਿ ਲਰਾਈ

“You people are known as great warriors you may go and fight with him

ਤੁਸੀਂ (ਆਪਣੇ ਆਪ ਨੂੰ) ਵੱਡੇ ਸੂਰਵੀਰ ਅਖਵਾਉਂਦੇ ਹੋ, ਜਾ ਕੇ ਉਸ ਨਾਲ ਲੜਾਈ ਕਰੋ।

ਪਾਰਥ ਸੋ ਰਨ ਮਾਡਨ ਕਾਜ ਚਲੇ ਤੁਮਰੀ ਮ੍ਰਿਤ ਹੀ ਨਿਜਕਾਈ

“If you are going to fight with Arjuna, then this means that your death has come very near

ਅਰਜਨ ਨਾਲ ਯੁੱਧ ਕਰਨ ਲਈ ਚਲੇ ਹੋ, (ਇੰਜ ਲਗਦਾ ਹੈ) ਤੁਹਾਡੀ ਮੌਤ ਨੇੜੇ ਆ ਗਈ ਹੈ।

ਕਿਉ ਚਲੋ ਤੁਮ ਮੈ ਤਬ ਤੈ ਤਜਿਓ ਆਹਵ ਸ︀ਯਾਮ ਇਹੈ ਠਹਿਰਾਈ ॥੨੪੩੭॥

I have relinquished fighting earlier, therefore you may go and fight.”2437.

(ਕ੍ਰਿਸ਼ਨ ਨੇ ਕਿਹਾ ਕਿ) ਤੁਸੀਂ ਜਾ ਕੇ (ਯੁੱਧ) ਕਿਉਂ ਨਹੀਂ (ਕਰਦੇ) ਮੈਂ ਤਾਂ ਤਦ ਤੋਂ ਯੁੱਧ ਛਡ ਦਿੱਤਾ ਹੈ, ਇਹੀ ਮੇਰਾ ਪੱਕਾ ਫੈਸਲਾ ਹੈ ॥੨੪੩੭॥