ਚੌਪਈ ॥

CHAUPAI

ਚੌਪਈ:

ਤਬ ਅਰਜੁਨ ਸੋਈ ਫੁਨਿ ਕਰਿਓ ॥

ਫਿਰ ਅਰਜਨ ਨੇ ਉਸੇ ਤਰ੍ਹਾਂ ਕੀਤਾ।

ਪੂਜਨ ਜਾਤ ਸੁਭਦ੍ਰਾ ਹਰਿਓ ॥

Then Arjuna did the same and he abducted the adorable Subhadra

ਪੂਜਾ ਨੂੰ ਜਾਂਦੀ ਹੋਈ ਸੁਭਦ੍ਰਾ ਨੂੰ ਹਰ ਲਿਆ।

ਜਾਦਵ ਸਭੈ ਕੋਪ ਤਬ ਭਰੇ ॥

ਤਦ ਸਾਰੇ ਯਾਦਵ ਕ੍ਰੋਧ ਨਾਲ ਭਰ ਗਏ।

ਸ੍ਰੀ ਜਦੁਪਤਿ ਪੈ ਆਇ ਪੁਕਰੇ ॥੨੪੩੬॥

Then all the Yadavas getting infuriated came to Krishna imploring him for help.2436.

(ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਕੋਲ ਆ ਕੇ ਪੁਕਾਰ ਕੀਤੀ ॥੨੪੩੬॥