ਗੁਰ ਮੰਤ੍ਰ ਹੀਣਸੵ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ

That mortal who lacks the Guru's Mantra - cursed and contaminated is his life.

ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੱਧ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਹੀਣਸ੍ਯ੍ਯ = ਸੱਖਣਾ। ਭ੍ਰਸਟਣਹ = ਭੈੜੀ ਬੁੱਧ ਵਾਲਾ।

ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥

That blockhead is just a dog, a pig, a jackass, a crow, a snake. ||33||

ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ) ॥੩੩॥ ਕੂਕਰਹ = ਕੁੱਤਾ (कूक्करः)। ਸੂਕਰਹ = ਸੂਰ (सुकरः)। ਗਰਧਭਹ = ਖੋਤਾ (गर्दभः)। ਕਾਕਹ = ਕਾਂ (काकः)। ਤੁਲਿ = ਬਰਾਬਰ (तुलय)। ਖਲਹ = ਮੂਰਖ (खलः) ॥੩੩॥