ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ

The mala around my neck is the chanting of the Lord's Name. The Love of the Lord is my silent chanting.

ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ, ਕੰਠ = ਗਲਾ। ਰਮਣੀਯ = ਸੁੰਦਰ (रमणीय)। ਹਸਤ = (हस्त) ਹੱਥ। ਹਸਤ ਊਚ = ਗੋਮੁਖੀ (गोभुखी), ਮਾਲਧਾਨੀ, ਇਕ ਥੈਲੀ ਜਿਸ ਦਾ ਅਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਹਿੰਦੂ ਸ਼ਾਸਤ੍ਰ ਅਨੁਸਾਰ ਇਸ ਨੂੰ ਜ਼ਮੀਨ ਨਾਲ ਛੁਹਾਣ ਦੀ ਆਗਿਆ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। ਇਸੇ ਲਈ ਇਸ ਦਾ ਨਾਮ 'ਹਸਤ ਊਚ' ਹੈ। ਧਾਰਣੀ = ਟਿਕਾਣੀ।

ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥

Chanting this most Sublime Word brings salvation and joy to the eyes. ||32||

ਜਿਹੜਾ ਮਨੁੱਖ ਜੀਭ ਨਾਲ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ॥੩੨॥ ਜੀਹ = ਜੀਭ। ਭਣਿ = ਉਚਾਰਦਾ ਹੈ, ਭਣੈ। ਨੰਦਨੀ = ਖ਼ੁਸ਼ ਕਰਨ ਵਾਲੀ (नन्दन = pleasing)। ਨੈਨ ਨੰਦਨੀ = ਅੱਖਾਂ ਨੂੰ ਖ਼ੁਸ਼ ਕਰਨ ਵਾਲੀ, ਮਾਇਆ। ਨੈਨ = (नयन) ਅੱਖਾਂ ॥੩੨॥