ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥
Misled by evil-mindedness, mortals are engrossed in the mirage of the illusory world, like the passing shade of a tree.
ਭੈੜੀ ਬੁੱਧੀ ਵਾਲਾ ਬੰਦਾ ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ। ਮ੍ਰਿਗ ਤ੍ਰਿਸਨਾ = (ਹਰਨ ਦੀ ਤ੍ਰ੍ਰੇਹ)। ਠਗਨੀਰਾ, ਰੇਤਲਾ ਇਲਾਕਾ ਜੋ ਸੂਰਜ ਦੀ ਤਪਸ਼ ਵਿਚ ਪਾਣੀ ਦਾ ਦਰਿਆ ਜਾਪਦਾ ਹੈ। ਤ੍ਰੇਹ ਨਾਲ ਘਾਬਰਿਆ ਹਰਨ ਪਾਣੀ ਵਲ ਦੌੜਦਾ ਹੈ, ਉਹ ਠਗਨੀਰਾ ਅਗਾਂਹ ਅਗਾਂਹ ਚਲਿਆ ਜਾਂਦਾ ਹੈ। ਇਸ ਤਰ੍ਹਾਂ ਹਰਨ ਤੜਪ ਕੇ ਮਰ ਜਾਂਦਾ ਹੈ (मृगतृष्णा = mirage)। ਗੰਧਰਬ ਨਗਰੰ = ਆਕਾਸ਼ ਵਿਚ ਵੱਸਦੀ ਨਗਰੀ। ਠਗਨੀਰੇ ਵਾਂਗ ਇਹ ਭੀ ਝਾਉਲਾ ਹੀ ਪੈਂਦਾ ਹੈ ਕਿ ਆਕਾਸ਼ ਵਿਚ ਇਕ ਸ਼ਹਿਰ ਵੱਸ ਰਿਹਾ ਹੈ (गन्घर्व = नगर)। ਦ੍ਰੁਮ = ਰੁੱਖ (द्रुम)। ਰਚਿ = ਰਚ ਕੇ, ਰਚ ਲੈਂਦਾ ਹੈ, ਸਹੀ ਮੰਨ ਲੈਂਦਾ ਹੈ।
ਤਤਹ ਕੁਟੰਬ ਮੋਹ ਮਿਥੵਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥
Emotional attachment to family is false, so Nanak meditates in remembrance on the Name of the Lord, Raam, Raam. ||30||
ਉਸੇ ਤਰ੍ਹਾਂ ਦਾ ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩੦॥ ਤਤਹ = ਉਥੇ, ਉਸੇ ਤਰ੍ਹਾਂ (तत: for that reason)। ਮਿਥ੍ਯ੍ਯਾ = ਨਾਸਵੰਤ, ਝੂਠਾ (मिथ्या = to no purpose)। ਦੁਰ ਮਤਹਿ = ਭੈੜੀ ਬੁੱਧੀ ਵਾਲਾ (दुर्मति:) ॥੩੦॥
ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੵ ਨਾਮ ਕੀਰਤਨਹ ॥
I do not possess the treasure of the wisdom of the Vedas, nor do I possess the merits of the Praises of the Naam.
ਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ। ਨ-ਚ = ਅਤੇ ਨਹੀਂ, ਨਾਹ ਹੀ। ਨਿਧਾਨ = ਖ਼ਜ਼ਾਨਾ। ਨਿਗਮੰ = ਵੇਦ (निगमां)। ਗੁਣਗ੍ਯ੍ਯ = ਗੁਣਾਂ ਦਾ ਜਾਣਨ ਵਾਲਾ (गुणज्ञ)।
ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥
I do not have a beautiful voice to sing jewelled melodies; I am not clever, wise or shrewd.
ਮੇਰੇ ਗਲੇ ਵਿਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ। ਕੰਠ = ਗਲਾ। ਚੰਚਲ = ਚੁਸਤ। ਚਤੁਰ ਚਾਤੁਰਹ = ਸਿਆਣਿਆਂ ਦਾ ਸਿਆਣਾ। ਚਾਤੁਰਹ = ਸਿਆਣਾ।
ਭਾਗ ਉਦਿਮ ਲਬਧੵੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥
By destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||
ਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ)। (ਪਰ) ਹੇ ਨਾਨਕ! ਸਤਸੰਗ ਵਿਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ) ॥੩੧॥ ਸਾਧਸੰਗਿ = ਸਾਧ ਸੰਗਤ ਵਿਚ। ਖਲ = ਮੂਰਖ (खल) ॥੩੧॥