ਚੌਪਈ ॥

Chaupaee

ਚੌਪਈ:

ਤਬ ਤਿਨ ਜੰਤ੍ਰ ਮੰਤ੍ਰ ਬਹੁ ਕਰੇ ॥

ਤਦ ਉਸ (ਬਾਦਸ਼ਾਹ ਦੇ ਪੁੱਤਰ ਨੇ) ਬਹੁਤ ਜੰਤ੍ਰ ਮੰਤ੍ਰ ਕੀਤੇ।

ਜਾ ਤੇ ਦੇਵ ਰਾਜ ਜੂ ਜਰੇ ॥

He conducted some incantations and the demon was killed.

ਜਿਸ ਕਰ ਕੇ ਦੇਓ ਸੜ ਗਿਆ।

ਬਹੁਰਿ ਕਾਜਿਯਹਿ ਪਕਰਿ ਮੰਗਾਯੋ ॥

ਫਿਰ ਕਾਜ਼ੀ ਨੂੰ ਪਕੜ ਕੇ ਮੰਗਵਾਇਆ।

ਮੁਸਕ ਬਾਧਿ ਦਰਿਯਾਇ ਡੁਬਾਯੋ ॥੧੯॥

Then he called in Quazi, tied his arms and threw him in the river.(19)

ਮੁਸ਼ਕਾਂ ਬੰਨ੍ਹ ਕੇ ਦਰਿਆ ਵਿਚ ਡੁਬਵਾਇਆ ॥੧੯॥

ਬਹੁਰੋ ਤੌਨ ਤ੍ਰਿਯਾ ਕੌ ਬਰਿਯੋ ॥

ਫਿਰ ਉਸ ਇਸਤਰੀ ਨਾਲ ਵਿਆਹ ਕਰ ਲਿਆ

ਭਾਤਿ ਭਾਤਿ ਕੇ ਭੋਗਨ ਕਰਿਯੋ ॥

He married the woman and, inevitably, revelled in making love,

ਅਤੇ (ਉਸ ਨਾਲ) ਭਾਂਤ ਭਾਂਤ ਦੇ ਭੋਗ ਵਿਲਾਸ ਕੀਤੇ।

ਦੇਵਰਾਜ ਮੰਤ੍ਰਨ ਸੋ ਜਾਰਿਯੋ ॥

(ਪਹਿਲਾਂ) ਦੇਓ ਨੂੰ ਮੰਤ੍ਰਾਂ ਨਾਲ ਸਾੜਿਆ।

ਤਾ ਪਾਛੇ ਕਾਜੀ ਕੌ ਮਾਰਿਯੋ ॥੨੦॥

As he had burnt demon through sorcery and later killed Quazi.(20)

ਉਸ ਪਿਛੋਂ ਕਾਜ਼ੀ ਨੂੰ ਮਾਰਿਆ ॥੨੦॥

ਜੋ ਚਤੁਰਾ ਚਿਤ ਚਰਿਤ ਬਨਾਯੋ ॥

ਉਸ ਚਾਲਾਕ ਇਸਤਰੀ ਨੇ ਮਨ ਵਿਚ ਜੋ ਚਰਿਤ੍ਰ ਬਣਾਇਆ,

ਮਨ ਮੋ ਚਹਿਯੋ ਵਹੈ ਪਤਿ ਪਾਯੋ ॥

She had manoeuvred with subterfuge and had achieved him, whomshe desired for’

(ਉਸ ਕਰ ਕੇ) ਮਨ ਚਾਹਿਆ ਪਤੀ ਪ੍ਰਾਪਤ ਕੀਤਾ।

ਦੇਵ ਰਾਜ ਕੌ ਆਦਿ ਜਰਾਇਸ ॥

ਪਹਿਲਾਂ ਦੇਓ ਨੂੰ ਸੜਵਾਇਆ।

ਤਾ ਪਾਛੈ ਕਾਜੀ ਕਹ ਘਾਇਸ ॥੨੧॥

And through him got the demon burnt and then eliminated Quazi.(21)

ਉਸ ਪਿਛੋਂ ਕਾਜ਼ੀ ਨੂੰ ਮਰਵਾਇਆ ॥੨੧॥