ਦੋਹਰਾ ॥
Dohira
ਦੋਹਰਾ:
ਫਿਰੰਗ ਰਾਵ ਕੀ ਮੈ ਸੁਤਾ ਲ︀ਯਾਵਤ ਦੇਵ ਉਠਾਇ ॥
‘I am the daughter of Farangh Shah and the demon carries me away(to Quazi).
(ਉਸ ਵਿਚ ਲਿਖਿਆ ਸੀ) ਮੈਂ ਫਿਰੰਗ ਰਾਜੇ ਦੀ ਧੀ ਹਾਂ ਅਤੇ ਮੈਨੂੰ ਦੇਓ ਉਠਾ ਲਿਆਉਂਦਾ ਹੈ।
ਮੋ ਸੋ ਕਾਜੀ ਮਾਨਿ ਰਤਿ ਦੇਹ ਤਹਾ ਪਹੁਚਾਇ ॥੧੭॥
‘When Quazi had made love to me, he sends me back.(l7)
ਮੇਰੇ ਨਾਲ ਕਾਜ਼ੀ ਕਾਮ-ਕ੍ਰੀੜਾ ਕਰਦਾ ਹੈ ਅਤੇ (ਫਿਰ) ਮੈਨੂੰ ਉਥੇ ਪਹੁੰਚਾ ਦਿੰਦਾ ਹੈ ॥੧੭॥
ਮੈ ਤੁਮ ਪਰ ਅਟਕਤਿ ਭਈ ਤਾ ਤੇ ਲਿਖਿਯੋ ਬਨਾਇ ॥
‘I have fallen in love with you, and that is why I am writing this letter.
ਮੈਂ ਤੈਨੂੰ (ਵੇਖਦਿਆਂ ਹੀ) ਮੋਹਿਤ ਹੋ ਗਈ ਹਾਂ, ਇਸ ਲਈ ਇਹ ਪੱਤਰ ਲਿਖਿਆ ਹੈ।
ਨਿਜੁ ਨਾਰੀ ਮੁਹਿ ਕੀਜੀਯੈ ਦੇਵ ਕਾਜਿਯਹਿ ਘਾਇ ॥੧੮॥
After annihilating Quazi and the demon, please take me as yourwoman.’(18)
ਮੈਨੂੰ ਆਪਣੀ ਪਤਨੀ ਬਣਾ ਲਵੋ ਅਤੇ ਦੇਓ ਤੇ ਕਾਜ਼ੀ ਨੂੰ ਮਾਰ ਦਿਓ ॥੧੮॥