ਚੌਪਈ ॥
Chaupaee
ਚੌਪਈ:
ਤਾ ਕੌ ਦੇਵ ਤਹਾ ਲੈ ਗਯੋ ॥
ਉਸ (ਪਰੀ) ਨੂੰ ਦੇਓ ਉਥੇ ਲੈ ਗਿਆ।
ਸਭ ਹੀ ਧਾਮ ਦਿਖਾਵਤ ਭਯੋ ॥
The demon took her there and showed her all the mansions.
ਸਾਰਾ ਮਹੱਲ ਵਿਖਾ ਦਿੱਤਾ।
ਸਾਹ ਸਾਹ ਕੋ ਪੂਤ ਦਿਖਾਰਿਯੋ ॥
ਬਾਦਸ਼ਾਹ ਅਤੇ ਬਾਦਸ਼ਾਹ ਦਾ ਪੁੱਤਰ ਵਿਖਾਇਆ।
ਹਰ ਅਰਿ ਸਰ ਤਾ ਤ੍ਰਿਯ ਕੌ ਮਾਰਿਯੋ ॥੧੫॥
He exhibited her the King and the King’s son, by whose sight she felther heart pierced by the Cupid’s arrow.(15)
(ਜਿਸ ਨੂੰ ਵੇਖ ਕੇ) ਕਾਮ ਦੇਵ ('ਹਰ-ਅਰਿ') ਨੇ ਉਸ ਇਸਤਰੀ ਨੂੰ ਤੀਰ ਮਾਰਿਆ ॥੧੫॥
ਚਿਤ੍ਰ ਦੇਵ ਕੋ ਹੇਰਤ ਭਈ ॥
ਉਹ ਚਿਤ੍ਰ ਦੇਓ ਨੂੰ ਵੇਖਦੀ ਰਹੀ
ਪਤਿਯਾ ਡਾਰਿ ਹਾਥ ਤੇ ਦਈ ॥
As her mind was lost in the thought of the Cupid, the letter slippeddown her hand.
ਅਤੇ ਹੱਥ ਵਿਚੋਂ ਪਾਤੀ (ਪਤ੍ਰਿਕਾ) ਸੁਟ ਦਿੱਤੀ।
ਆਪੁ ਬਹੁਰਿ ਕਾਜੀ ਕੈ ਆਈ ॥
(ਉਹ) ਆਪ ਫਿਰ ਕਾਜ਼ੀ ਕੋਲ ਆ ਗਈ।
ਉਤਿ ਪਤਿਯਾ ਤਿਨ ਛੋਰਿ ਬਚਾਈ ॥੧੬॥
She, then, returned to Quazi and the letter was left there.(16)
ਉਧਰ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹਾਈ ॥੧੬॥