ਸਵੈਯਾ ॥
SWAYYA
ਸਵੈਯਾ:
ਗੁਨ ਗਾਇ ਕੈ ਯੌ ਧਨੁ ਪਾਨਿ ਗਹਿਯੋ ਪੁਨਿ ਧਾਇ ਪਰਿਓ ਬਹੁ ਬਾਨ ਚਲਾਏ ॥
Eulogizing in this way, the king caught hold of his bow and arrows in his hands and discharged many arrows, while running
(ਸ੍ਰੀ ਕ੍ਰਿਸ਼ਨ ਦੇ) ਇਸ ਤਰ੍ਹਾਂ ਗੁਣ ਗਾ ਕੇ (ਰਾਜੇ ਨੇ) ਹੱਥ ਵਿਚ ਧਨੁਸ਼ ਧਾਰਨ ਕਰ ਲਿਆ ਹੈ ਅਤੇ ਫਿਰ ਧਾਵਾ ਕਰ ਪੈ ਗਿਆ ਹੈ ਅਤੇ ਬਹੁਤ ਹੀ ਬਾਣ ਚਲਾਏ ਹਨ।
ਜੇ ਭਟ ਆਨਿ ਪਰੇ ਰਨ ਮੈ ਨਹ ਜਾਨ ਦਏ ਬਹੁ ਮਾਰਿ ਗਿਰਾਏ ॥
Those warriors who came in front of him in the war, he did not allow them to go but killed them
ਜੋ ਯੋਧੇ ਰਣ ਵਿਚ ਆ ਗਏ ਹਨ, (ਉਨ੍ਹਾਂ ਨੂੰ) ਜਾਣ ਨਹੀਂ ਦਿੱਤਾ ਅਤੇ ਬਹੁਤ ਸਾਰੇ ਮਾਰ ਕੇ ਸੁੱਟ ਦਿੱਤੇ ਹਨ।
ਘਾਇ ਲਗੇ ਜਿਨ ਕੇ ਤਨ ਮੈ ਤਿਨ ਮਾਰਨ ਕਉ ਨਹਿ ਹਾਥ ਉਠਾਏ ॥
ਜਿਨ੍ਹਾਂ ਦੇ ਸ਼ਰੀਰਾਂ ਵਿਚ ਘਾਓ ਲਗੇ ਹਨ, ਫਿਰ ਉਨ੍ਹਾਂ ਦੇ ਮਾਰਨ ਲਈ ਹੱਥ ਨਹੀਂ ਚੁਕਿਆ (ਅਰਥਾਤ ਮਰ ਗਏ ਹਨ)।
ਸੈਨ ਸੰਘਾਰ ਦਈ ਜਦਵੀ ਬ੍ਰਿਜਨਾਇਕ ਊਪਰ ਹੀ ਨ੍ਰਿਪ ਧਾਏ ॥੧੫੮੫॥
He did not take up his weapons to kill the wounded and killing the Yadava army, the king fell upon Krishna.1585.
ਰਾਜੇ ਨੇ ਯਾਦਵਾਂ ਦੀ ਸੈਨਾ ਮਾਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਉਤੇ ਵੀ ਹਮਲਾ ਕੀਤਾ ਹੈ ॥੧੫੮੫॥
ਸ੍ਰੀ ਬ੍ਰਿਜਨਾਇਕ ਕੋ ਸੁ ਕਿਰੀਟੁ ਗਿਰਾਇ ਕੈ ਬਾਨ ਕੈ ਸੰਗਿ ਦਯੋ ਹੈ ॥
The king caused the crown of Krishna fall down with his arrow
ਸ੍ਰੀ ਕ੍ਰਿਸ਼ਨ ਦੇ ਮੁਕਟ ਨੂੰ ਬਾਣ ਨਾਲ ਧਰਤੀ ਉਤੇ ਡਿਗਾ ਦਿੱਤਾ ਹੈ।
ਪੰਦ੍ਰਹਿ ਸੈ ਗਜਰਾਜ ਸਮਾਜ ਮੈ ਬਾਜ ਅਨੇਕਨ ਮਾਰਿ ਲਯੋ ਹੈ ॥
He killed fifteen hundred elephants and horses
ਵੱਡੇ ਆਕਾਰ ਦੇ ਹਾਥੀਆਂ ਦੇ ਸਮੂਹ ਵਿਚੋਂ ਪੰਦ੍ਰਾਂ ਸੌ ਅਤੇ ਅਨੇਕਾਂ ਘੋੜੇ ਮਾਰ ਸੁਟੇ ਹਨ।
ਦ੍ਵਾਦਸ ਲਛ ਜਿਤੇ ਪੁਨਿ ਜਛ ਸੁ ਸੈਨ ਘਨੋ ਬਿਨੁ ਪ੍ਰਾਨ ਭਯੋ ਹੈ ॥
He made twelve lakh Yakshas lifeless
ਫਿਰ ਬਾਰ੍ਹਾਂ ਲਖ ਯਕਸ਼ ਜਿਤ ਲਏ ਹਨ ਅਤੇ ਬਹੁਤ ਸਾਰੀ ਸੈਨਾ ਪ੍ਰਾਣ-ਹੀਨ ਹੋਈ ਪਈ ਹੈ।
ਐਸੀਓ ਭਾਤਿ ਕੋ ਜੁਧੁ ਬਿਲੋਕ ਕੈ ਸੂਰਨ ਕੋ ਅਭਿਮਾਨ ਗਯੋ ਹੈ ॥੧੫੮੬॥
Seeing such a war, the pride of the warriors was shattered.1586.
ਇਸ ਪ੍ਰਕਾਰ ਦਾ ਯੁੱਧ ਵੇਖ ਕੇ ਸੂਰਮਿਆਂ ਦਾ ਅਭਿਮਾਨ ਖ਼ਤਮ ਹੋ ਗਿਆ ਹੈ ॥੧੫੮੬॥
ਦਸ ਦਿਵਸ ਨਿਸਾ ਦਸ ਜੁਧ ਕੀਓ ਬ੍ਰਿਜਨਾਇਕ ਸੋ ਨ ਟਰਿਯੋ ਭਟ ਟਾਰਿਓ ॥
He was engaged in war with Krishna for ten days and ten nights, but did not suffer defeat
ਦਸ ਦਿਨ ਅਤੇ ਦਸ ਰਾਤਾਂ (ਰਾਜੇ ਨੇ) ਸ੍ਰੀ ਕ੍ਰਿਸ਼ਨ ਨਾਲ ਯੁੱਧ ਕੀਤਾ ਹੈ ਅਤੇ ਟਾਲਿਆਂ ਟਲਦਾ ਨਹੀਂ ਹੈ।
ਚਾਰ ਅਛੂਹਨਿ ਅਉਰ ਤਹਾ ਰਿਸਿ ਠਾਨਿ ਸਤਿਕ੍ਰਿਤ ਕੋ ਦਲ ਮਾਰਿਓ ॥
There he killed the four more greatest military units of Indra
ਅਤੇ ਕ੍ਰੋਧ ਕਰ ਕੇ (ਉਸ ਨੇ) ਉਥੇ ਸਤਿਕ੍ਰਿਤ ਦੀ ਚਾਰ ਅਛੋਹਣੀ ਸੈਨਾ ਹੋਰ ਮਾਰ ਦਿੱਤੀ ਹੈ।
ਮੂਰਛ ਹੁਇ ਭਟ ਭੂਮਿ ਗਿਰੇ ਬਹੁ ਬੀਰਨ ਕੌ ਲਰਤੇ ਬਲੁ ਹਾਰਿਓ ॥
The warriors becoming unconscious fell down on the earth and many warriors were defeated while fighting
ਬਹੁਤ ਸਾਰੇ ਸੂਰਮੇ ਮੂਰਛਿਤ ਹੋ ਕੇ ਧਰਤੀ ਉਤੇ ਡਿਗੇ ਪਏ ਹਨ ਅਤੇ ਸ਼ੂਰਵੀਰਾਂ ਦਾ ਲੜਦਿਆਂ ਲੜਦਿਆਂ ਬਲ ਕਮਜ਼ੋਰ ਪੈ ਗਿਆ ਹੈ।
ਕੇਤੇ ਭਜੇ ਡਰੁ ਮਾਨਿ ਤਿਨੋ ਕਹ ਜਾਤ ਬਲੀ ਇਹ ਭਾਤਿ ਹਕਾਰਿਓ ॥੧੫੮੭॥
That mighty warrior raised such a challenging shout that many warriors, in fear, fled away.1587.
ਕਈ ਡਰ ਦੇ ਮਾਰੇ ਭਜ ਗਏ ਹਨ। ਉਨ੍ਹਾਂ (ਭਜੇ ਜਾਂਦਿਆਂ ਨੂੰ) ਬਲਵਾਨ (ਖੜਗ ਸਿੰਘ) ਨੇ ਇਸ ਤਰ੍ਹਾਂ ਲਲਕਾਰਿਆ ਹੈ, 'ਕਿਥੇ ਜਾਂਦੇ ਹੋ' ॥੧੫੮੭॥
ਟੇਰ ਸੁਨੇ ਸਬ ਫੇਰਿ ਫਿਰੇ ਤਬ ਭੂਪਤਿ ਤੀਛਨ ਬਾਨ ਪ੍ਰਹਾਰੇ ॥
After hearing the challenging shout, all the warriors came back again, then the mighty warrior (king) inflicted blows on them with his arrows
(ਰਾਜੇ ਦਾ) ਲਲਕਾਰਾ ਸੁਣ ਕੇ ਫਿਰ ਸਾਰੇ ਮੁੜ ਪਏ ਹਨ, ਤਦ ਰਾਜੇ ਨੇ (ਉਨ੍ਹਾਂ ਨੂੰ) ਤਿਖੇ ਬਾਣ ਮਾਰੇ ਹਨ।
ਆਵਤ ਹੀ ਮਗ ਬੀਚ ਗਿਰੇ ਤਿਨ ਫੋਰਿ ਜਿਰੇ ਸਰ ਪਾਰਿ ਪਧਾਰੇ ॥
Their bodies fell down midway, because the arrows penetrated through their bodies
(ਉਹ) ਆਉਂਦਿਆਂ ਹੀ ਰਸਤੇ ਵਿਚ ਡਿਗ ਪਏ ਹਨ ਅਤੇ ਬਾਣ (ਉਨ੍ਹਾਂ ਦੇ) ਕਵਚਾਂ ('ਜਿਰੇ') ਨੂੰ ਫੋੜ ਕੇ ਦੂਜੇ ਪਾਸੇ ਨਿਕਲ ਗਏ ਹਨ।
ਏਕ ਬਲੀ ਤਬ ਦਉਰ ਪਰੇ ਮੁਖ ਢਾਲਨ ਲੈ ਹਥਿਯਾਰ ਉਘਾਰੇ ॥
ਕਈ ਬਲੀ ਸੂਰਮੇ ਉਸ ਵੇਲੇ ਦੌੜ ਪਏ ਹਨ ਅਤੇ ਮੂੰਹ ਢਾਲਾਂ ਦੀ ਓਟ ਵਿਚ ਕਰ ਕੇ (ਰਾਜੇ ਉਤੇ) ਹਥਿਆਰ ਉਲਾਰਦੇ ਹਨ।
ਪਉਰਖ ਏਕ ਨਿਹਾਰ ਕੈ ਭੂਪ ਕੋ ਬੀਰ ਅਯੋਧਨ ਮੈ ਠਟਕਾਰੇ ॥੧੫੮੮॥
Several warriors taking up their swords and shields ran forward, but seeing the bravery of the king Kharag Singh, they hesitated.1588.
ਇਕੋ ਇਕ ਰਾਜੇ ਦੀ ਬਹਾਦਰੀ ਨੂੰ ਵੇਖ ਕੇ, ਯੋਧੇ ਯੁੱਧ ਖੇਤਰ ਵਿਚ ਠਠੰਬਰ ਗਏ ਹਨ ॥੧੫੮੮॥
ਏਕ ਸਤਿਕ੍ਰਿਤ ਕੋ ਗਜ ਦੀਰਘ ਕ੍ਰੁਧਤ ਹੋਇ ਨ੍ਰਿਪੁ ਊਪਰਿ ਧਾਯੋ ॥
An elephant of Indra named Jagdiragh, fell upon the king in anger
ਇੰਦਰ ('ਸਤਿਕ੍ਰਿਤ') ਦਾ ਇਕ ਵੱਡਾ ਹਾਥੀ ਕ੍ਰੋਧਵਾਨ ਹੋ ਕੇ ਰਾਜਾ (ਖੜਗ ਸਿੰਘ) ਉਪਰ ਚੜ੍ਹ ਆਇਆ ਹੈ।
ਆਵਤ ਹੀ ਘਨ ਜਿਉ ਗਰਜਿਓ ਅਪੁਨੋ ਰਨ ਨੈ ਅਤਿ ਓਜ ਜਨਾਯੋ ॥
On coming, thundering like the cloud, exhibited his bravery
ਆਉਂਦਿਆਂ ਹੀ ਬਦਲ ਵਾਂਗ ਗੱਜਣ ਲਗਾ ਹੈ ਅਤੇ ਰਣਖੇਤਰ ਵਿਚ ਆਪਣੇ ਬਹੁਤੇ ਬਲ ਦਾ ਅਹਿਸਾਸ ਕਰਾਉਣ ਲਗਾ ਹੈ।
ਭੂਪ ਨਿਹਾਰਿ ਲਯੋ ਅਸਿ ਹਾਥਿ ਕਟਿਓ ਕਰਿ ਤਾਹਿ ਤਬੈ ਸੁ ਪਰਾਯੋ ॥
Seeing him, the king took his sword in his hand and chopped down the elephant
ਰਾਜੇ ਨੇ ਉਸ ਨੂੰ ਵੇਖ ਕੇ ਹੱਥ ਵਿਚ ਤਲਵਾਰ ਫੜ ਲਈ ਹੈ ਅਤੇ ਉਸੇ ਵੇਲੇ ਉਸ ਦੇ ਸੁੰਡ ਰੂਪ ਹੱਥ ਨੂੰ ਕਟ ਦਿੱਤਾ ਹੈ (ਅਤੇ ਉਹ) ਭਜ ਗਿਆ ਹੈ।
ਇਉ ਉਪਮਾ ਉਪਜੀ ਮਨ ਮੈ ਗਜ ਸੁੰਡ ਮਨੋ ਘਰਿ ਹੀ ਧਰਿ ਆਯੋ ॥੧੫੮੯॥
He ran away and it seemed that he had forgotten his trunk at home and was going to bring it.1589.
(ਕਵੀ ਦੇ) ਮਨ ਵਿਚ (ਉਸ ਦੀ) ਉਪਮਾ ਇਸ ਤਰ੍ਹਾਂ ਉਪਜੀ ਹੈ ਮਾਨੋ ਹਾਥੀ ਸੁੰਡ ਨੂੰ ਘਰ ਹੀ ਰਖ ਕੇ ਆਇਆ ਹੋਵੇ ॥੧੫੮੯॥