ਬਿਸਨਪਦ

BISHANPADA

ਬਿਸਨਪਦ:

ਸ੍ਰੀ ਹਰਿ ਰਿਸ ਭਰਿ ਬਲ ਕਰਿ ਅਰਿ ਪਰ ਜਬ ਧਨੁ ਧਰਿ ਕਰਿ ਧਾਯੋ

ਜਦ ਕ੍ਰਿਸ਼ਨ ਕ੍ਰੋਧਿਤ ਹੋ ਕੇ, ਬਲ ਪੂਰਵਕ ਧਨੁਸ਼ ਧਾਰਨ ਕਰ ਕੇ ਵੈਰੀ ਉਤੇ ਚੜ੍ਹ ਆਇਆ,

ਤਬ ਨ੍ਰਿਪ ਮਨ ਮੈ ਕ੍ਰੋਧ ਬਢਾਯੋ ਸ੍ਰੀਪਤਿ ਕੋ ਗੁਨ ਗਾਯੋ

When Krishna, in fury, fell on the enemy powerfully, taking up his bow in his hand, then, getting infuriated, the king eulogised the Lord in his mind

ਤਦ ਰਾਜਾ (ਖੜਗ ਸਿੰਘ) ਨੇ ਮਨ ਵਿਚ ਕ੍ਰੋਧ ਵਧਾ ਕੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ।

ਰਹਾਉ

Pause.

ਰਹਾਉ।

ਜਾ ਕੋ ਪ੍ਰਗਟ ਪ੍ਰਤਾਪ ਤਿਹੂੰ ਪੁਰ ਸੇਸ ਅੰਤਿ ਨਹੀ ਪਾਯੋ

ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ ਪ੍ਰਗਟ ਹੈ ਅਤੇ ਜਿਸ ਦਾ ਅੰਤ ਸ਼ੇਸ਼ਨਾਗ ਨੇ ਨਹੀਂ ਪਾਇਆ ਹੈ;

ਬੇਦ ਭੇਦ ਜਾ ਕੋ ਨਹੀ ਜਾਨਤ ਸੋ ਨੰਦ ਨੰਦ ਕਹਾਯੋ

He whose Glory is known in all the three worlds, even Sheshnaga could not comprehend whose limits and even the Vedas could not know whose myself,His name is Krishna, the son of Nand

ਜਿਸ ਦੇ ਭੇਦ ਨੂੰ ਵੇਦ ਨਹੀਂ ਜਾਣਦੇ ਹਨ, ਓਹੀ ਨੰਦ ਦਾ ਪੁੱਤਰ ਅਖਵਾਇਆ ਹੈ;

ਕਾਲ ਰੂਪ ਨਾਥਿਓ ਜਿਹ ਕਾਲੀ ਕੰਸ ਕੇਸ ਗਹਿ ਘਾਯੋ

‘He, who stringed the serpent Kaliya, the manifestation of Kal (Death), He, who caught Kansa by his hair and knocked him down

ਜਿਸ ਨੇ ਕਾਲ ਰੂਪ 'ਕਾਲੀ' (ਨਾਗ) ਨੂੰ ਨਥਿਆ ਹੈ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਹੈ;

ਸੋ ਮੈ ਰਨ ਮਹਿ ਓਰ ਆਪਨੀ ਕੋਪਿ ਹਕਾਰਿ ਬੁਲਾਯੋ

I have, in fury, challenged him in the war

ਉਸ ਨੂੰ ਮੈਂ ਰਣ-ਭੂਮੀ ਵਿਚ ਕ੍ਰੋਧਿਤ ਹੋ ਕੇ ਆਪਣੇ ਵਲ ਬੁਲਾਇਆ ਹੈ।

ਜਾ ਕੋ ਧ︀ਯਾਨ ਰਾਮ ਨਿਤਿ ਮੁਨਿ ਜਨ ਧਰਤਿ ਹ੍ਰਿਦੈ ਨਹੀ ਆਯੋ

‘He, who is ever meditated upon by the sages, but still they can’t perceive him in their heart

ਰਾਮ (ਕਵੀ ਕਹਿੰਦੇ ਹਨ) ਜਿਸ ਦਾ ਧਿਆਨ ਮੁਨੀ ਜਨ ਸਦਾ ਧਰਦੇ ਹਨ,

ਧਨਿ ਭਾਗ ਮੇਰੇ ਤਿਹ ਹਰਿ ਸੋ ਅਤਿ ਹੀ ਜੁਧ ਮਚਾਯੋ ॥੧੫੮੩॥

I am very fortunate to have waged dreadful war with him.1583.

(ਪਰ ਉਨ੍ਹਾਂ ਦੇ) ਹਿਰਦੇ ਵਿਚ (ਉਹ) ਨਹੀਂ ਆਇਆ ਹੈ, ਮੇਰੇ ਧੰਨ ਭਾਗ ਹਨ ਕਿ ਉਸ ਸ੍ਰੀ ਕ੍ਰਿਸ਼ਨ ਨਾਲ ਬਹੁਤ ਕਰੜਾ ਯੁੱਧ ਮਚਾਇਆ ਹੈ ॥੧੫੮੩॥

ਜਦੁਪਤਿ ਮੋਹਿ ਸਨਾਥ ਕੀਯੋ

‘O the Lord of Yadavas! you have given me your support

ਸ੍ਰੀ ਕ੍ਰਿਸ਼ਨ ਨੇ ਮੈਨੂੰ ਸਨਾਥ ਕੀਤਾ ਹੈ।

ਦਰਸਨ ਦੇਤ ਦਰਸਨ ਹੂ ਕੋ ਮੋ ਕਉ ਦਰਸ ਦੀਯੋ

Even the saints do not have your sight, but I have perceived you.

ਜੋ ਦਰਸ਼ਨਾਂ ਨੂੰ ਵੀ ਦਰਸ਼ਨ ਨਹੀਂ ਦਿੰਦਾ (ਅਰਥਾਤ ਛੇ ਦਰਸ਼ਨਾਂ ਤੋਂ ਵੀ ਜਾਣਿਆ ਨਹੀਂ ਜਾਂਦਾ, ਉਸ ਨੇ) ਮੈਨੂੰ ਦਰਸ਼ਨ ਦਿੱਤਾ ਹੈ।

ਰਹਾਉ

Pause.

ਰਹਾਉ।

ਜਾਨਤ ਹੋ ਜਗ ਮੈ ਸਮ ਮੋ ਸੋ ਅਉਰ ਬੀਰ ਬੀਯੋ

ਮੈਂ ਜਾਣਦਾ ਹਾਂ ਕਿ ਮੇਰੇ ਵਰਗਾ ਜਗਤ ਵਿਚ ਹੋਰ ਕੋਈ ਸੂਰਮਾ ਨਹੀਂ ਹੈ,

ਜਿਹ ਰਨ ਮੈ ਬ੍ਰਿਜਰਾਜ ਆਪੁਨੀ ਓਰ ਹਕਾਰਿ ਲੀਯੋ

‘I know that there is no other mighty warrior equal to me, who has challenged Krishna in the war

ਜਿਸ ਨੇ ਸ੍ਰੀ ਕ੍ਰਿਸ਼ਨ ਨੂੰ ਰਣ-ਖੇਤਰ ਵਿਚ ਆਪਣੇ ਵਲ ਬੁਲਾਇਆ ਹੈ।

ਜਾ ਕੋ ਸੁਕ ਨਾਰਦ ਮੁਨਿ ਸਾਰਦ ਗਾਵਤ ਅੰਤੁ ਪਾਯੋ

ਜਿਸ ਨੂੰ ਸੁਕਦੇਵ ਨਾਰਦ ਮੁਨੀ, ਸ਼ਾਰਦਾ ਆਦਿ ਗਾਉਂਦੇ ਹਨ, ਪਰ (ਉਸ ਦਾ) ਅੰਤ ਪ੍ਰਾਪਤ ਨਹੀਂ ਕਰ ਸਕੇ ਹਨ,

ਤਾ ਕਉ ਸ︀ਯਾਮ ਆਜ ਰਿਸ ਕਰਿ ਕੈ ਭਿਰਬੇ ਹੇਤ ਬੁਲਾਯੋ ॥੧੫੮੪॥

‘He, who is eulogised by Shukdev, Narada and Sharda and still they are not able to comprehend His mystery, I have challenged him today for war in anger.’1584.

ਉਸ ਸ੍ਰੀ ਕ੍ਰਿਸ਼ਨ ਨੂੰ ਅਜ ਕ੍ਰੋਧਵਾਨ ਹੋ ਕੇ ਲੜਾਈ ਕਰਨ ਲਈ (ਮੈਂ) ਬੁਲਾਇਆ ਹੈ ॥੧੫੮੪॥