ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਬਿਨੁ ਬਾਜੇ ਕੈਸੋ ਨਿਰਤਿਕਾਰੀ ॥
Without music, how is one to dance?
(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ। ਕੈਸੇ = ਕਿਹੋ ਜਿਹਾ? ਫਬਦਾ ਨਹੀਂ। ਨਿਰਤਿਕਾਰੀ = ਨਾਚ।
ਬਿਨੁ ਕੰਠੈ ਕੈਸੇ ਗਾਵਨਹਾਰੀ ॥
Without a voice, how is one to sing?
ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ। ਕੰਠ = ਗਲਾ।
ਜੀਲ ਬਿਨਾ ਕੈਸੇ ਬਜੈ ਰਬਾਬ ॥
Without strings, how is a guitar to be played?
ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ। ਜੀਲ = ਤੰਦੀ।
ਨਾਮ ਬਿਨਾ ਬਿਰਥੇ ਸਭਿ ਕਾਜ ॥੧॥
Without the Naam, all affairs are useless. ||1||
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥ ਸਭਿ = ਸਾਰੇ ॥੧॥
ਨਾਮ ਬਿਨਾ ਕਹਹੁ ਕੋ ਤਰਿਆ ॥
Without the Naam - tell me: who has ever been saved?
ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ? ਕਹਹੁ = ਦੱਸੋ। ਕੋ = ਕੌਣ?
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥
Without the True Guru, how can anyone cross over to the other side? ||1||Pause||
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥ ਕੈਸੇ = ਕਿਵੇਂ? ॥੧॥ ਰਹਾਉ ॥
ਬਿਨੁ ਜਿਹਵਾ ਕਹਾ ਕੋ ਬਕਤਾ ॥
Without a tongue, how can anyone speak?
ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ, ਜਿਹਵਾ = ਜੀਭ। ਕਹਾ = ਕਹਾਂ? ਕਿੱਥੇ? ਕੋ = ਕੋਈ। ਬਕਤਾ = ਬੋਲਣ-ਯੋਗਾ।
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥
Without ears, how can anyone hear?
ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ। ਸ੍ਰਵਨ = ਕੰਨ।
ਬਿਨੁ ਨੇਤ੍ਰਾ ਕਹਾ ਕੋ ਪੇਖੈ ॥
Without eyes, how can anyone see?
ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ। ਪੇਖੈ = ਵੇਖ ਸਕਦਾ ਹੈ।
ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥
Without the Naam, the mortal is of no account at all. ||2||
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥ ਕਹੀ ਨ ਲੇਖੈ = ਕਿਤੇ ਭੀ ਲੇਖੇ ਵਿਚ ਨਹੀਂ, ਕਿਤੇ ਭੀ ਇੱਜ਼ਤ ਨਹੀਂ ਪਾ ਸਕਦਾ! ॥੨॥
ਬਿਨੁ ਬਿਦਿਆ ਕਹਾ ਕੋਈ ਪੰਡਿਤ ॥
Without learning, how can one be a Pandit - a religious scholar?
ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
ਬਿਨੁ ਅਮਰੈ ਕੈਸੇ ਰਾਜ ਮੰਡਿਤ ॥
Without power, what is the glory of an empire?
(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ। ਅਮਰ = ਹੁਕਮ। ਰਾਜ ਮੰਡਿਤ = ਰਾਜ ਦੀ ਸਜਾਵਟ।
ਬਿਨੁ ਬੂਝੇ ਕਹਾ ਮਨੁ ਠਹਰਾਨਾ ॥
Without understanding, how can the mind become steady?
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ। ਠਹਰਾਨਾ = ਟਿਕ ਸਕਦਾ ਹੈ।
ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥
Without the Naam, the whole world is insane. ||3||
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥ ਬਉਰਾਨਾ = ਝੱਲਾ ॥੩॥
ਬਿਨੁ ਬੈਰਾਗ ਕਹਾ ਬੈਰਾਗੀ ॥
Without detachment, how can one be a detached hermit?
ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ? ਬੈਰਾਗੁ = ਉਪਰਾਮਤਾ, ਨਿਰਮੋਹਤਾ।
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥
Without renouncing egotism, how can anyone be a renunciate?
ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ। ਹਉ = ਹਉਮੈ।
ਬਿਨੁ ਬਸਿ ਪੰਚ ਕਹਾ ਮਨ ਚੂਰੇ ॥
Without overcoming the five thieves, how can the mind be subdued?
ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ। ਬਸਿ = ਵੱਸ ਵਿਚ। ਪੰਚ = ਕਾਮਾਦਿਕ ਪੰਜੇ। ਚੂਰੇ = ਮਾਰਿਆ ਜਾ ਸਕੇ।
ਨਾਮ ਬਿਨਾ ਸਦ ਸਦ ਹੀ ਝੂਰੇ ॥੪॥
Without the Naam, the mortal regrets and repents forever and ever. ||4||
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥ ਸਦ = ਸਦਾ ॥੪॥
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥
Without the Guru's Teachings, how can anyone obtain spiritual wisdom?
ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਦੀਖਿਆ = ਉਪਦੇਸ਼। ਗਿਆਨੁ = ਆਤਮਕ ਜੀਵਨ ਦੀ ਸੂਝ।
ਬਿਨੁ ਪੇਖੇ ਕਹੁ ਕੈਸੋ ਧਿਆਨੁ ॥
Without seeing - tell me: how can anyone visualize in meditation?
ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ? ਬਿਨੁ ਪੇਖੇ = ਵੇਖਣ ਤੋਂ ਬਿਨਾ। ਕਹੁ = ਦੱਸੋ। ਕੈਸੋ = ਕਿਹੋ ਜਿਹਾ?
ਬਿਨੁ ਭੈ ਕਥਨੀ ਸਰਬ ਬਿਕਾਰ ॥
Without the Fear of God, all speech in useless.
ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ। ਬਿਨੁ ਭੈ = ਡਰ-ਅਦਬ ਤੋਂ ਬਿਨਾ। ਕਥਨੀ ਸਰਬ = ਸਾਰੀ ਕਹਣੀ। ਵਿਕਾਰ = ਵਿਕਾਰਾਂ ਦਾ ਮੂਲ।
ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥
Says Nanak, this is the wisdom of the Lord's Court. ||5||6||19||
ਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥ ਨਾਨਕ = ਹੇ ਨਾਨਕ! ॥੫॥੬॥੧੯॥