ਰਾਗੁ ਗਉੜੀ ਭਗਤਾਂ ਕੀ ਬਾਣੀ ॥
Raag Gauree, The Word Of The Devotees:
ਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
Gauree Gwaarayree, Fourteen Chau-Padhay Of Kabeer Jee:
ਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
I was on fire, but now I have found the Water of the Lord's Name.
(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ, ਮੋਹਿ = ਮੈਂ। ਜਲਤ = ਸੜਦਿਆਂ, ਤਪਦਿਆਂ। ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ।
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
This Water of the Lord's Name has cooled my burning body. ||1||Pause||
ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਤਨੁ = ਸਰੀਰ। ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ ॥੧॥ ਰਹਾਉ ॥
ਮਨੁ ਮਾਰਣ ਕਾਰਣਿ ਬਨ ਜਾਈਐ ॥
To subdue their minds, some go off into the forests;
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ, ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ। ਬਨ = ਜੰਗਲਾਂ ਵਲ। ਜਾਈਐ = ਜਾਈਦਾ ਹੈ।
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
but that Water is not found without the Lord God. ||1||
ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥ ਸੋ ਜਲੁ = ਉਹ (ਨਾਮ-ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ)। ਭਗਵੰਤ = ਪਰਮਾਤਮਾ ॥੧॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
That fire has consumed angels and mortal beings,
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ, ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ। ਪਾਵਕ = ਅੱਗ। ਸੁਰਿ = ਦੇਵਤੇ। ਨਰ = ਮਨੁੱਖ। ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ।
ਰਾਮ ਉਦਕਿ ਜਨ ਜਲਤ ਉਬਾਰੇ ॥੨॥
but the Water of the Lord's Name saves His humble servants from burning. ||2||
ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਜਨ = ਸੇਵਕ। ਉਬਾਰੇ = ਬਚਾ ਲਏ ਹਨ ॥੨॥
ਭਵ ਸਾਗਰ ਸੁਖ ਸਾਗਰ ਮਾਹੀ ॥
In the terrifying world-ocean, there is an ocean of peace.
(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ), ਭਵ ਸਾਗਰ = ਸੰਸਾਰ-ਸਮੁੰਦਰ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ।
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
I continue to drink it in, but this Water is never exhausted. ||3||
ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥ ਪੀਵਿ ਰਹੇ = ਲਗਾਤਾਰ ਪੀ ਰਹੇ ਹਨ। ਨਿਖੁਟਤ ਨਾਹੀ = ਮੁੱਕਦਾ ਨਹੀਂ ॥੩॥
ਕਹਿ ਕਬੀਰ ਭਜੁ ਸਾਰਿੰਗਪਾਨੀ ॥
Says Kabeer, meditate and vibrate upon the Lord, like the rainbird remembering the water.
ਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ, ਭਜੁ = ਸਿਮਰ। ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ 'ਸਾਰਿੰਗ' ਧਨੁਖ ਹੈ)। ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ। ਪਾਨੀ = ਹੱਥ।
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
The Water of the Lord's Name has quenched my thirst. ||4||1||
ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥ ਤਿਖਾ = ਤ੍ਰੇਹ, ਤ੍ਰਿਸ਼ਨਾ। ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ। ਕਹਿ = ਕਹੈ, ਆਖਦਾ ਹੈ ॥੪॥੧॥