ਪ੍ਰਭਾਤੀ ॥
Prabhaatee:
ਪ੍ਰਭਾਤੀ।
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
Hear my prayer, Lord; You are the Divine Light of the Divine, the Primal, All-pervading Master.
ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ। ਸੁੰਨ = ਸੁੰਞ, ਅਫੁਰ ਅਵਸਥਾ, ਮਾਇਆ ਦੇ ਮੋਹ ਦਾ ਕੋਈ ਫੁਰਨਾ ਮਨ ਵਿਚ ਨਾਹ ਉਠਣ ਵਾਲੀ ਅਵਸਥਾ। ਸੰਧਿਆ = (Skt. संध्या = The morning, noon and evening prayers of a Brahman) ਸਵੇਰੇ, ਦੁਪਹਰਿ ਤੇ ਸ਼ਾਮ ਵੇਲੇ ਦੀ ਪੂਜਾ ਜੋ ਹਰੇਕ ਬ੍ਰਾਹਮਣ ਲਈ ਕਰਨੀ ਯੋਗ ਹੈ। ਦੇਵਾਕਰ = ਹੇ ਚਾਨਣ ਦੀ ਖਾਣ! (ਦੇਵ = ਆਕਰ)। ਅਧਪਤਿ = ਹੇ ਮਾਲਕ! ਆਦਿ = ਹੇ ਸਾਰੇ ਜਗਤ ਦੇ ਮੂਲ! ਸਮਾਈ = ਹੇ ਸਰਬ-ਵਿਆਪਕ!
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
The Siddhas in Samaadhi have not found Your limits. They hold tight to the Protection of Your Sanctuary. ||1||
ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥ ਸਿਧ = ਪੁੱਗੇ ਹੋਏ ਜੋਗੀ, ਜੋਗ-ਅਭਿਆਸ ਵਿਚ ਨਿਪੁੰਨ ਜੋਗੀ ॥੧॥
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
Worship and adoration of the Pure, Primal Lord comes by worshipping the True Guru, O Siblings of Destiny.
ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ, ਹੋ ਭਾਈ = ਹੇ ਭਾਈ! ਪੁਰਖ ਨਿਰੰਜਨ ਆਰਤੀ = ਮਾਇਆ-ਰਹਿਤ ਸਰਬ ਵਿਆਪਕ ਪ੍ਰਭੂ ਦੀ ਆਰਤੀ।
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
Standing at His Door, Brahma studies the Vedas, but he cannot see the Unseen Lord. ||1||Pause||
ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥ ਠਾਢਾ = ਖਲੋਤਾ ਹੋਇਆ। ਨਿਗਮ = ਵੇਦ। ਅਲਖੁ = (Skt. अलक्ष्य = having no particular marks) ਜਿਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ॥੧॥ ਰਹਾਉ ॥
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥
With the oil of knowledge about the essence of reality, and the wick of the Naam, the Name of the Lord, this lamp illluminates my body.
(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ। ਤਤੁ = ਗਿਆਨ। ਬਾਤੀ = ਵੱਟੀ। ਦੇਹ ਉਜ੍ਹਾਰਾ = ਸਰੀਰ ਵਿਚ (ਤੇਰੇ ਨਾਮ ਦਾ) ਚਾਨਣ।
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
I have applied the Light of the Lord of the Universe, and lit this lamp. God the Knower knows. ||2||
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥ ਜਗਦੀਸ ਜੋਤਿ = ਜਗਦੀਸ ਦੇ ਨਾਮ ਦੀ ਜੋਤ। ਬੂਝਨਹਾਰਾ = ਗਿਆਨਵਾਨ ॥੨॥
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
The Unstruck Melody of the Panch Shabad, the Five Primal Sounds, vibrates and resounds. I dwell with the Lord of the World.
(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ। ਪੰਚੇ ਸਬਦ = ਪੰਜ ਹੀ ਨਾਦ; ਪੰਜ ਕਿਸਮਾਂ ਦੇ ਸਾਜ਼ਾਂ ਦੀ ਆਵਾਜ਼, (ਪੰਜ ਕਿਸਮਾਂ ਦੇ ਸਾਜ਼ ਇਹ ਹਨ: ਤੰਤੀ ਸਾਜ਼, ਖੱਲ ਨਾਲ ਮੜ੍ਹੇ ਹੋਏ, ਧਾਤ ਦੇ ਬਣੇ ਹੋਏ, ਘੜਾ ਆਦਿਕ, ਫੂਕ ਮਾਰ ਕੇ ਵਜਾਣ ਵਾਲੇ ਸਾਜ਼। ਜਦੋਂ ਇਹ ਸਾਰੀਆਂ ਕਿਸਮਾਂ ਦੇ ਸਾਜ਼ ਰਲਾ ਕੇ ਵਜਾਏ ਜਾਣ ਤਾਂ ਮਹਾਂ ਸੁੰਦਰ ਰਾਗ ਪੈਦਾ ਹੁੰਦਾ ਹੈ, ਜੋ ਮਨ ਨੂੰ ਮਸਤ ਕਰ ਦੇਂਦਾ ਹੈ)। ਅਨਾਹਦ = ਬਿਨਾ ਵਜਾਏ, ਇੱਕ-ਰਸ। ਸੰਗੇ = ਨਾਲ ਹੀ, ਅੰਦਰ ਹੀ (ਦਿੱਸ ਪੈਂਦਾ ਹੈ)। ਸਾਰਿੰਗਪਾਨੀ = (ਸਾਰਿੰਗ = ਧਨਖ। ਪਾਨੀ = ਹੱਥ) ਜਿਸ ਦੇ ਹੱਥ ਵਿਚ ਧਨਖ ਹੈ, ਜੋ ਸਾਰੇ ਜਗਤ ਦਾ ਨਾਸ ਕਰਨ ਵਾਲਾ ਭੀ ਹੈ।
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥