ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥
Prabhaatee, The Word Of Devotee Naam Dayv Jee:
ਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
The mind alone knows the state of the mind; I tell it to the Knowing Lord.
ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ। ਬਿਰਥਾ = (Skt. व्यथा) ਪੀੜ, ਦੁੱਖ। ਕੈ = ਜਾਂ। ਬੂਝਲ ਆਗੈ = ਬੁੱਝਣਹਾਰ ਅੱਗੇ, ਅੰਤਰਜਾਮੀ ਪ੍ਰਭੂ ਅੱਗੇ।
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
I chant the Name of the Lord, the Inner-knower, the Searcher of hearts - why should I be afraid? ||1||
ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥ ਰਵਾਂਈ = ਮੈਂ ਸਿਮਰਦਾ ਹਾਂ। ਮੈ = ਮੈਨੂੰ। ਕੈਸੇ = ਕਿਉਂ? ਚਾਹੀਐ = ਲੋੜੀਏ, ਹੋਵੇ ॥੧॥
ਬੇਧੀਅਲੇ ਗੋਪਾਲ ਗੋੁਸਾਈ ॥
My mind is pierced through by the love of the Lord of the World.
ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ, ਬੇਧੀਅਲੇ = ਵਿੰਨ੍ਹ ਲਿਆ ਹੈ। ਗਸਾਈ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਸਾਈ' ਹੈ, ਪੜ੍ਹਨਾ ਹੈ 'ਗੁਸਾਈ')।
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
My God is All-pervading everywhere. ||1||Pause||
ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
The mind is the shop, the mind is the town, and the mind is the shopkeeper.
(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ, ਮਾਨੈ = ਮਨ ਵਿਚ ਹੀ। ਪਾਟੁ = ਪਟਣ ਸ਼ਹਰ। ਪਾਸਾਰੀ = ਪਸਾਰੀ, ਹੱਟ ਚਲਾਣ ਵਾਲਾ।
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
The mind abides in various forms, wandering all across the world. ||2||
ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥ ਨਾਨਾ ਭੇਦੀ = ਅਨੇਕਾਂ ਰੂਪ ਰੰਗ ਬਣਾਣ ਵਾਲਾ ਪਰਮਾਤਮਾ। ਸੰਸਾਰੀ = ਸੰਸਾਰ ਵਿਚ ਭਟਕਣ ਵਾਲਾ, ਸੰਸਾਰ ਨਾਲ ਮੋਹ ਪਾਣ ਵਾਲਾ ॥੨॥
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
This mind is imbued with the Word of the Guru's Shabad, and duality is easily overcome.
ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ, ਰਾਤਾ = ਰੰਗਿਆ ਹੋਇਆ। ਦੁਬਿਧਾ = ਦੁ-ਚਿੱਤਾ-ਪਨ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ।
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥
He Himself is the Commander; all are under His Command. The Fearless Lord looks on all alike. ||3||
ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥ ਆਪੇ = ਆਪ ਹੀ। ਸਮਤੁ = ਇਕ-ਸਮਾਨ। ਬੀਚਾਰੀ = ਵਿਚਾਰਦਾ ਹੈ, ਸਮਝਦਾ ਹੈ ॥੩॥
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥
That humble being who knows, and meditates on the Supreme Primal Being - his word becomes eternal.
ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)। ਜਾਨਿ = ਜਾਣ ਕੇ, ਇਉਂ ਜਾਣ ਕੇ, ਪ੍ਰਭੂ ਨੂੰ ਇਹੋ ਜਿਹਾ ਸਮਝ ਕੇ। ਚੀ = ਦੀ। ਤਾ ਚੀ = ਉਹਨਾਂ ਦੀ। ਅਬਿਗਤੁ = ਅਦ੍ਰਿਸ਼ਟ ਪ੍ਰਭੂ (ਦਾ ਨਾਮ)। ਤਾ ਚੀ ਬਾਣੀ = ਉਹਨਾਂ ਦੀ ਬਾਣੀ।
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥
Says Naam Dayv, I have found the Invisible, Wondrous Lord, the Life of the World, within my heart. ||4||1||
ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥ ਵਿਡਾਣੀ = ਅਚਰਜ ॥੪॥੧॥