ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥
Kabeer, the body is like a clay vessel or a brittle metal pot.
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)। ਕਾਰਵੀ = ਕਰਵਾ, ਛੋਟਾ ਜਿਹਾ ਲੋਟਾ, ਕੁੱਜਾ। ਕੇਵਲ = ਨਿਰੋਲ। ਧਾਤੁ = ਅਸਲਾ।
ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥
If you wish to keep it safe and sound, then vibrate and meditate on the Lord; otherwise, the thing shall break. ||222||
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥ ਸਾਬਤੁ = (ਵੇਖੋ ਸਲੋਕ ਨੰ: ੧੮੫ = 'ਜਾ ਕੀ ਦਿਲ ਸਾਬਤਿ ਨਹੀ'। 'ਸਾਬਤਿ' ਦਾ ਅਰਥ ਹੈ ਪਾਕੀਜ਼ਗੀ, ਪਵਿਤ੍ਰਤਾ) ਪਵ੍ਰਿਤ, ਪਾਕੀਜ਼ਾ। ਰਖਹਿ = ਜੇ ਤੂੰ ਰੱਖਣਾ ਚਾਹੇਂ। ਭਜੁ = ਸਿਮਰ। ਬਿਨਠੀ = ਵਿਗੜੀ, ਨਾਸ ਹੋਈ। ਬਾਤ = ਗੱਲ ॥੨੨੨॥