ਕਬੀਰ ਕੇਸੋ ਕੇਸੋ ਕੂਕੀਐ ਸੋਈਐ ਅਸਾਰ

Kabeer, chant the Name of the Beautifully-haired Lord; do not sleep unaware.

ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ। ਕੇਸੋ = ਕੇਸ਼ਵ (केशाः प्रशस्ताः सन्ति अस्य = ਲੰਮੇ ਕੇਸਾਂ ਵਾਲਾ) ਪਰਮਾਤਮਾ। ਅਸਾਰ = ਗ਼ਾਫ਼ਲ ਹੋ ਕੇ, ਬੇ-ਪਰਵਾਹੀ ਵਿਚ, ਵਿਕਾਰਾਂ ਵਲੋਂ ਗ਼ਾਫ਼ਲ ਰਹਿ ਕੇ।

ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥

Chanting His Name night and day, the Lord will eventually hear your call. ||223||

ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥ ਕਬਹੂ ਕੇ = ਕਦੇ ਤਾਂ ॥੨੨੩॥