ਅਸਟਪਦੀ ॥

Ashtapadee:

ਅਸ਼ਟਪਦੀ।

ਆਪਿ ਕਥੈ ਆਪਿ ਸੁਨਨੈਹਾਰੁ ॥

He Himself is the speaker, and He Himself is the listener.

(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ, ਕਥੈ = ਬੋਲਦਾ ਹੈ। ਸੁਨਨੈਹਾਰੁ = ਸੁਣਨ ਵਾਲਾ।

ਆਪਹਿ ਏਕੁ ਆਪਿ ਬਿਸਥਾਰੁ ॥

He Himself is the One, and He Himself is the many.

ਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ। ਆਪਹਿ = ਆਪ ਹੀ। ਬਿਸਥਾਰੁ = ਖਿਲਾਰਾ, ਪਸਾਰਾ।

ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥

When it pleases Him, He creates the world.

ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ, ਉਪਾਏ = ਪੈਦਾ ਕਰਦਾ ਹੈ।

ਆਪਨੈ ਭਾਣੈ ਲਏ ਸਮਾਏ ॥

As He pleases, He absorbs it back into Himself.

ਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ। ਲਏ ਸਮਾਏ = ਸਮੇਟ ਲੈਂਦਾ ਹੈ।

ਤੁਮ ਤੇ ਭਿੰਨ ਨਹੀ ਕਿਛੁ ਹੋਇ ॥

Without You, nothing can be done.

(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ, ਭਿੰਨ = ਵੱਖਰਾ।

ਆਪਨ ਸੂਤਿ ਸਭੁ ਜਗਤੁ ਪਰੋਇ ॥

Upon Your thread, You have strung the whole world.

ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ। ਸੂਤਿ = ਧਾਗੇ ਵਿਚ।

ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥

One whom God Himself inspires to understand

ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ, ਬੁਝਾਏ = ਸੂਝ ਦੇਂਦਾ ਹੈ।

ਸਚੁ ਨਾਮੁ ਸੋਈ ਜਨੁ ਪਾਏ ॥

- that person obtains the True Name.

ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।

ਸੋ ਸਮਦਰਸੀ ਤਤ ਕਾ ਬੇਤਾ ॥

He looks impartially upon all, and he knows the essential reality.

ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ। ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ।

ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥

O Nanak, he conquers the whole world. ||1||

ਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥ ਜੇਤਾ = ਜਿੱਤਣ ਵਾਲਾ। ਤਤ = ਅਸਲੀਅਤ। ਬੇਤਾ = ਜਾਣਨ ਵਾਲਾ ॥੧॥