ਸਲੋਕੁ

Salok:

ਸਲੋਕ।

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ

O Lord and Master of all beings and creatures, You Yourself are prevailing everywhere.

ਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ। ਵਰਤਣਹਾਰ = ਸਭ ਥਾਈਂ ਮੌਜੂਦ।

ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥

O Nanak, The One is All-pervading; where is any other to be seen? ||1||

ਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥ ਪਸਰਿਆ = ਸਭ ਥਾਈਂ ਹਾਜ਼ਰ ਹੈਂ। ਕਹੁ = ਕਿਥੇ? ਦ੍ਰਿਸਟਾਰ = ਵੇਖਣ ਵਿਚ ਆਉਂਦਾ ਹੈ ॥੧॥