ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥
Those who were left behind - the Lord brings them to the front. He fulfills the hopes of the hopeless.
ਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦੇਂਦਾ ਹੈ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਪਾਛੰ = ਪਿੱਛੇ। ਕਰੋਤਿ = (करोति) ਕਰ ਦੇਂਦਾ ਹੈ। ਅਗ੍ਰਣੀਵਹ = ਅੱਗੇ ਲੱਗਣ ਵਾਲੇ (अग्रणी = a leader)।
ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥
He makes the poor rich, and cures the illnesses of the ill.
(ਉਸ ਦੀ ਮੇਹਰ ਨਾਲ) ਕੰਗਾਲ ਧਨ ਵਾਲਾ ਬਣ ਜਾਂਦਾ ਹੈ। ਉਹ ਮਾਲਕ ਰੋਗੀਆਂ ਦੇ ਰੋਗ ਨਾਸ ਕਰਨ-ਜੋਗ ਹੈ। ਭਯੰ = ਹੋ ਜਾਂਦਾ ਹੈ। (भु = to become)।
ਭਗਤੵੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥
He blesses His devotees with devotion. They sing the Kirtan of the Praises of the Lord's Name.
ਪ੍ਰਭੂ ਆਪਣੇ ਭਗਤਾਂ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ। ਭਗਤ੍ਯ੍ਯੰ = ਭਗਤਾਂ ਨੂੰ।
ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭੵਤੇ ॥੨੦॥
O Nanak, those who serve the Guru find the Supreme Lord God, the Great Giver||20||
ਸਰਬ-ਵਿਆਪਕ ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਹੇ ਨਾਨਕ! ਗੁਰੂ ਦੀ ਸੇਵਾ ਦੀ ਰਾਹੀਂ (ਉਸ ਪਾਸੋਂ) ਕੀਹ ਕੁਝ ਨਹੀਂ ਮਿਲਦਾ? ॥੨੦॥ ਕਿੰ ਨ = ਕੀਹ ਨਹੀਂ?, (ਭਾਵ,) ਸਭ ਕੁਝ। ਲਭ੍ਯ੍ਯਤੇ = ਲੱਭ ਪੈਂਦਾ ਹੈ ॥੨੦॥